Friday, August 14, 2026

ਮੰਤਰੀ ਜੋਸ਼ੀ ਵਲੋਂ ਰਣਜੀਤ ਐਵਨਿਊ ਵਿਖੇ ਪੌਦੇ ਲਗਾ ਕੇ ਪਲਾਂਟੇਸ਼ਨ ਡ੍ਰਾਈਵ ਦੀ ਸ਼ੁਰੂਆਤ

ਕਿਹਾ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਗਾਉਣ ਦੇ ਨਾਲ ਹੀ ਸਾਫ਼-ਸਫਾਈ ਦਾ ਧਿਆਨ ਰੱਖਣ ਦੀ ਲੋੜ

PPN1308201524

ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਅੱਜ ਰਣਜੀਤ ਐਵਨਿਊ ਵਿਖੇ ਨਵੇਂ ਪੌਦੇ ਲਗਾ ਕੇ ਪਲਾਂਟੇਸ਼ਨ ਡ੍ਰਾਈਵ ਦੀ ਸ਼ੁਰੁਆਤ ਕੀਤੀ ।ਇਸ ਮੌਕੇ ਤੇ ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਜੋ ਪੌਦੇ ਲਗਾਉਣ ਦੀ ਮੁਹਿਮ ਹੈ, ਇਸ ਦਾ ਸਾਡੇ ਨਾਲ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਬਹੁਤ ਲਾਭ ਹੋਵੇਗਾ ਅਤੇ ਉਹਨਾਂ ਨੂੰ ਸਵੱਛ ਵਾਤਾਵਰਨ ਮਿਲ ਸਕੇਗਾ ।ਸ਼੍ਰੀ ਜੋਸ਼ੀ ਨੇ ਪ੍ਰਕਾਸ਼ ਸਿੰਘ ਭੱਟੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਦਾ ਵੀ ਵਾਤਾਵਰਨ ਦੀ ਸੰਭਾਲ ਅਤੇ ਨਵੇਂ ਪੌਦੇ ਲਗਾਉਣ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਇਹਨਾਂ ਨੂੰ ਜਿਥੇ ਕਿਤੇ ਵੀ ਸਹਿਯੋਗ ਦੀ ਲੋੜ ਹੋਵੇ ਉਹ ਹਮੇਸ਼ਾ ਉਹਨਾਂ ਦੇ ਇਸ ਉਪਰਾਲੇ ਲਈ ਹਾਜਰ ਹਨ।ਸ਼੍ਰੀ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਸ ਮੁਹਿਮ ਵਿਚ ਵੱਧ ਚੜ ਕੇ ਯੋਗਦਾਨ ਪਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਗਾਉਣ ਅਤੇ ਉਹਨਾਂ ਦੀ ਸੰਭਾਲ ਦੇ ਨਾਲ ਹੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਕਿਉਕਿ ਗੰਦਗੀ ਨਾਲ ਵੀ ਵਾਤਾਵਰਨ ਉਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਇਸ ਲਈ ਸਾਰੇ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਸ਼੍ਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਵਿਚ ਆਪਣਾ ਯੋਗਦਾਨ ਪਾਉਣ ।ਇਸ ਉਪਰੰਤ ਸ਼੍ਰੀ ਜੋਸ਼ੀ ਨੇ ਬੀ ਬਲਾਕ ਵਿਖੇ ਸz. ਬੇਅੰਤ ਸਿੰਘ ਪਾਰਕ ਦਾ ਦੌਰਾ ਕੀਤਾ ਅਤੇ ਸੀ ਬਲਾਕ ਵਿਖੇ ਨਵੇਂ ਲਗਾਉਣ ਲਈ ਪਏ ਪੌਦਿਆਂ ਦਾ ਮੁਆਇਨਾ ਕੀਤਾ ।
ਇਸ ਮੌਕੇ ਤੇ ਇੰਪਰੂਵਮੈਂਟ ਟਰੱਸਟਦ ੇ ਚੇਅਰਮੈਨ ਸੰਦੀਪ ਰਿਸ਼ੀ, ਪ੍ਰਕਾਸ਼ ਸਿੰਘ ਭੱਟੀ, ਸ. ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਫੌਜੀ, ਹਰਪ੍ਰੀਤ ਸਿੰਘ ਨਿੱਜਰ, ਸ. ਆਰ. ਪੀ. ਸਿੰਘ ਮੈਨੀ, ਸੱਤਪਾਲ ਪਹਿਲਵਾਨ, ਅਰੁਣ ਭੱਲਾ, ਕੈਪਟਨ ਕਰਮ ਸਿੰਘ, ਬਿਕਰਮਜੀਤ ਸਿੰਘ ਬਾਜਵਾ, ਗੁਲਸ਼ਨ ਹੰਸ, ਕਸ਼ਮੀਰ ਸਿੰਘ, ਡਾ. ਬਲਵਿੰਦਰ ਦਾਲਮ, ਧੀਰਜ ਸ਼ਰਮਾ, ਰਾਘਵ ਖੰਨਾ, ਲਖਵਿੰਦਰ ਸਿੰਘ ਖਾਲਸਾ, ਚੇਤਨ ਬਾਠ, ਜਸਵਿੰਦਰ ਸਿੰਘ ਜੁਗਨੂ, ਐਸ. ਈ. ਰਾਜੀਵ ਸੇਖੜੀ ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply