Friday, August 14, 2026

ਸਰਕਾਰੀ ਸਕੂਲ ਛੇਹਰਟਾ ਵਿਖੇ ਚਿੱਤਰਕਲਾ ਪ੍ਰਦਰਸ਼ਨੀ ਲਗਾਈ

ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀ ਕੀਤੇ ਜਾਣਗੇ ਸਨਮਾਨਿਤ- ਪ੍ਰਿੰ. ਨਿਰਮਲ

PPN1308201527

ਛੇਹਰਟਾ, 13 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਰਟ ਐਂਡ ਕਰਾਫਟ ਅਧਿਆਪਕ ਯੋਗਪਾਲ ਦੀ ਅਗਵਾਈ ਹੇਠ ਚਿੱਤਰਕਲਾ ਪ੍ਰਦਰਸ਼ਨੀ ਦਾ ਆਯੌਜਨ ਕੀਤਾ ਗਿਆ, ਜਿਸ ਦੌਰਾਨ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਆਪਣੀ ਬੇਮਿਸਾਲ ਪੇਸ਼ਕਾਰੀ ਕੀਤੀ ਗਈ, ਜਿਸਦੀ ਸਮੂਹ ਅਧਿਆਪਕਾਂ ਵਲੋਂ ਸਲਾਘਾ ਕੀਤੀ ਗਈ। ਇਸ ਮੋਕੇ ਯੋਗਪਾਲ ਨੇ ਕਿਹਾ ਕਿ ਉਨਾਂ ਦਾ ਮਕਸਦ ਵਿਦਿਆਰਥੀਆਂ ਵਿਚ ਪੜਾਈ ਦੇ ਨਾਲ ਨਾਲ ਚਿੱਤਰਕਲਾ ਨੂੰ ਜਾਗਰੂਕ ਕਰਨਾ ਹੈ ਤਾਂਕਿ ਉਹ ਆਪਣੇ ਅੰਦਰ ਲੁੱਕੀ ਹੋਈ ਪ੍ਰਤੀਭਾ ਨੂੰ ਜਗਜਾਹਿਰ ਕਰ ਸਕਣ।ਇਸ ਮੋਕੇ ਪ੍ਰਿੰ. ਨਿਰਮਲ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿਚ ਵੱਧੀਆ ਚਿੱਤਰਕਲਾ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੂਹ ਅਧਿਆਂਪਕਾਂ ਦੇ ਸਹਿਯੋਗ ਨਾਲ ਇਨਾਮ ਵੀ ਤਕਸੀਮ ਕੀਤੇ ਜਾਣਗੇ। ਇਸ ਮੌਕੇ ਵਾਈਸ ਪ੍ਰਿੰਸ. ਆਸ਼ੂ ਸਰੀਨ, ਨਿਰਮਲ ਸਿੰਘ, ਬਲਦੇਵ ਸਿੰਘ, ਜਸਵੰਤ ਰਾਏ, ਰਾਕੇਸ਼ ਸਿੰਘ, ਲਾਲ ਸਿੰਘ, ਵਿਨੈ ਭਾਟੀਆ, ਡੀਪੀਈ ਸਲਵਿੰਦਰ ਸਿੰਘ, ਗੁਰਵੰਤ ਸਿੰਘ, ਨੰਦ ਲਾਲ, ਅਨਿਲ ਹੰਸ, ਪ੍ਰਦੀਪ ਸਰੀਨ, ਵਿਨੈ ਠੁਕਰਾਲ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply