Friday, August 14, 2026

ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਆਪ ਨੇ ਸਾੜਿਆ ਪੁੱਤਲਾ

ਭਾਜਪਾ ਦੀ ਨਸ਼ਿਆਂ ਪ੍ਰਤੀ ਦੋਹੀ ਨੀਤੀ ਸਾਹਮਣੇ ਆਈ- ਸੁਰੇਸ਼

PPN1308201526

ਛੇਹਰਟਾ, 13 ਅਗਸਤ (ਪ.ਪ) – ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦਾ ਨਸ਼ਾ ਤੱਸਕਰਾਂ ਵਿਚ ਨਾਮ ਆਉਣ ‘ਤੇ ਆਮ ਆਦਮੀ ਪਾਰਟੀ ਹਲਕਾ ਅੰਮ੍ਰਿਤਸਰ ਪੱਛਮੀ ਦੇ ਐਕਟਿਵ ਵਲੰਟੀਅਰਾਂ ਨੇ ਜੀ.ਟੀ ਰੋਡ ਚੂੰਗੀ ਛੇਹਰਟਾ ਰੋਡ ਵਿਖੇ ਪੁੱਤਲਾ ਸਾੜ ਅਕਾਲੀ ਭਾਜਪਾ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੋਕੇ ਆਮ ਪਾਰਟੀ ਵਰਕਰ ਤੇ ਆਰ.ਟੀ.ਆਈ ਐਕਟੀਵਿਸਟ ਸੁਰੇਸ਼ ਸ਼ਰਮਾ ਨੇ ਅਕਾਲੀ ਭਾਜਪਾ ਵਲੋਂ ਲਗਾਏ ਗਏ ਨਾਅਰੇ ‘ਰਾਜ ਨਹੀ ਸੇਵਾ’ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦਾ ਅਸਲੀ ਨਾਅਰਾ ‘ਰਾਜ ਨਹੀ, ਇਹ ਸੇਵਾ ਏ, ਚਿੱਟੇ ਪਾਊਡਰ ਤੋਂ ਖਾਂਦੇ ਮੇਵਾ ਏ’ ਹੈ।ਉਨਾਂ ਕਿਹਾ ਕਿ ਇਸ ਮਾਮਲੇ ਵਿਚ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਪੀ.ਏ ਜਸਪਾਲ ਸਿੰਘ ਜਿੰਮੀ ਸੰਧੂ, ਜਿਲਾ ਪ੍ਰਧਾਨ ਫਿਰੋਜਪੁਰ ਜੁਗਰਾਜ ਸਿੰਘ ਕਟੋਰਾ, ਸਰਕਲ ਪ੍ਰਧਾਨ ਗੁਰਚਰਨ ਸਿੰਘ ਤੇ ਲਖਵਿੰਦਰ ਸਿੰਘ ਲੱਖਾ ਵਲੋਂ ਨਸ਼ਾ ਸਮਗਲਰਾਂ ਨੂੰ ਛੁਡਾਉਣ ਵਾਸਤੇ ਜੋ 15 ਲੱਖ ਰੁਪਏ ਲਏ ਗਏ ਹਨ ਦਾ ਪਤਾ ਲੱਗਣ ਤੇ ਭਾਜਪਾ ਦੀ ਨਸ਼ਿਆਂ ਪ੍ਰਤੀ ਸ਼ਮੂਲੀਅਤ ਜੱਗ ਜਾਹਿਰ ਹੋ ਗਈ ਹੈ।ਉਨਾਂ ਕਿਹਾ ਕਿ ਕਮਲ ਸ਼ਰਮਾ ਮਾਮਲਾ ਸਾਹਮਣੇ ਆਉਣ ਤੇ ਕਹਿ ਰਹੇ ਹਨ ਕਿ ਉਨਾਂ ਨੂੰ ਨਿੱਜੀ ਸਹਾਇਕ ਦੇ ਗੈਰ ਕਾਨੂੰਨੀ ਕੰਮਾਂ ਵਿਚ ਸ਼ਾਮਿਲ ਹੋਣ ਬਾਰੇ ਨਹੀ ਪਤਾ ਸੀ ਤਾਂ ਇਹ ਉਨਾਂ ਦੀ ਬਹੁਤ ਵੱਡੀ ਨਾਕਾਮੀ ਹੈ, ਇਹੋ ਜਿਹੇ ਆਗੂ ਜੋ ਘਰ ਨਹੀ ਸਾਂਭ ਸਕਦੇ ਉਹ ਪੰਜਾਬ ਕਿਵੇਂ ਸਾਂਭਣਗੇ। ਉਨਾਂ ਕਿਹਾ ਕਿ ਭਾਜਪਾ ਦੀ ਨਸ਼ਿਆਂ ਪ੍ਰਤੀ ਦੋਹੀ ਨੀਤੀ ਸਾਹਮਣੇ ਆਉਂਦੀ ਹੈ।
ਇਸ ਮੋਕੇ ਸੁਮਿਤ ਸਿੰਘ ਭੁੱਲਰ, ਸੁਖਦੇਵ ਸਿੰਘ ਐਲ.ਆਈ.ਸੀ, ਆਪ ਆਗੂ ਰਜਿੰਦਰ ਵਡਾਲੀ, ਜਗਤਾਰ ਸਿੰਘ, ਕੁਲਦੀਪ ਸਿੰਘ ਕਾਲੇ, ਗੋਰਾ ਪਹਿਲਵਾਨ, ਲਾਭ ਸਿੰਘ, ਓਂਕਾਰ ਸਿੰਘ, ਜਸਮੀਤ ਸਿੰਘ, ਸੁਖਦੇਵ ਸਿੰਘ ਮੱਟੂ, ਜਗਦਰਸ਼ਨ ਸਿੰਘ, ਪਰਦੀਪ ਸਿੰਘ ਗਰੋਵਰ, ਸ਼ਿਵ ਦੇਵਗਨ, ਪਰਮਵੀਰ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply