
ਭਿੱਖੀਵਿੰਡ, 14 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਵਿਖੇ ਅੱਜ ਪੀ.ਆਰ. ਰੈਸਟੋਰੈਂਟ ਵਿੱਚ ਸਿਮਰਨ ਹਸਪਤਾਲ ਵੱਲੋਂ ਕਾਲੇ ਪੀਲੀਏ ਦੇ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੰ ਦੇਖਦਿਆਂ ਸਥਾਨਕ ਡਾਕਟਰਾਂ ਅਤੇ ਬਾਰਡਰ ਏਰੀਏ ਦੇ ਪਤਵੰਤਿਆਂ ਅਤੇ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਜਿਸ ਵਿੱਚ ਅੰਮ੍ਰਿਤਸਰ ਤੋਂ ਡਾ. ਜਗਦੀਪ ਸਿੰਘ ਉਚੇਚੇ ਤੌਰ ਤੇ ਪਹੁੰਚੇ ਅਤੇ ਆਏ ਹੋਏ ਪਤਵੰਤੇ ਅਤੇ ਡਾਕਟਰਾਂ ਨੂੰ ਕਾਲੇ ਪੀਲੀਏ ਬਾਰੇ ਜਾਣੂ ਕਰਵਾਇਆ ਅਤੇ ਇਲਾਜ਼ ਬਾਰੇ ਦੱਸਿਆ।ਉਨ੍ਹਾਂ ਆਖਿਆ ਕਿ ਕਾਲੇ ਪੀਲੀਏ ਦਾ ਇਲਾਜ਼ ਹੁਣ ਕੋਈ ਔਖਾ ਨਹੀਂ ਹੈ।ਇਸ ਬਿਮਾਰੀ ਦਾ ਇਲਾਜ ਕੇਵਲ ਟੀਕਿਆਂ ਨਾਲ ਨਹੀਂ ਹੁੰਦਾ, ਸਗੋਂ ਗੋਲੀਆਂ ਅਤੇ ਕੈਪਸੂਲਾਂ ਨਾਲ ਹੀ ਮਰੀਜ਼ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਸਮੇਂ ਹਸਪਤਾਲ ਦੇ ਡਾਇਰੈਕਟਰ ਗੁਰਮੇਜ ਸਿੰਘ ਵੀਰਮ ਨੇ ਆਏ ਹੋਏ ਪਤਵੰਤਿਆਂ ਨੂੰ ਦਾ ਧੰੰਨਵਾਦ ਕੀਤਾ। ਇਸ ਸਮੇਂ ਮੈਡੀਕਲ ਸਟੋਰ ਦੇ ਮਾਲਕ ਲੱਕੀ ਨਰੂਲਾ, ਡਾ. ਹਰਪਾਲ ਸਿੰਘ ਆਦਿ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media