
ਅੰਮ੍ਰਿਤਸਰ, 14 ਅਗਸਤ (ਗੁਰਚਰਨ ਸਿੰਘ) ਸਥਾਨਕ 100 ਫੁੱਟੀ ਸੜਕ ‘ਤੇ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ‘ਤੀਆਂ ਦਾ ਤਿਉਹਾਰ’ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸਭਿਆਚਾਰ ਅਤੇ ਸਾਵਣ ਦੇ ਮਹੀਨੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਦਰਸਾਇਆ।ਲੜਕੀਆਂ ਨੇ ਪੀਂਘਾਂ ਝੂਟੀਆਂ, ਗਿੱਧੇ ਪਾਏ ਅਤੇ ਖੀਰ ਤੇ ਮਾਲ ਖੂੜੇ ਵੰਡੇ ਅਤੇ ਖਾਧੇ।ਇਸ ਤਿਉਹਾਰ ਨੂੰ ਮਨਾਉਣ ਵਿੱਚ ਸਾਰੇ ਅਧਿਆਪਕਾਂ ਨੇ ਵੀ ਬੜੇ ਉਤਸ਼ਾਹ ਲਾਲ ਹਿੱਸਾ ਲਿਆ।ਇਸ ਮੌਕੇ ਤੇ ਸਕੂਲ ਦੇ ਪ੍ਰਿੰ: ਤੇਜਿੰਦਰ ਮਲਹੋਤਰਾ ਅਤੇ ਵਾਇਸ ਪ੍ਰਿੰ: ਰੁਪਿੰਦਰਜੀਤ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media