Thursday, March 5, 2026

ਮਾਡਰਨ ਕਾਲਜ ਖੁਰਦ ਚ’ ਮਨਾਇਆ ਤੀਆਂ ਦਾ ਤਿਉਹਾਰ

PPN1408201511
ਸੰਦੜ, 14 ਅਗਸਤ (ਹਰਮਿੰਦਰ ਸਿੰਘ ਭੱਟ)- ਮਾਡਰਨ ਕਾਲਜ ਖੁਰਦ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ।ਪੁਰਾਣੇ ਸਮੇਂ ਤੋਂ ਹੀ ਸਾਵਣ ਦੇ ਮਹੀਨੇ ਨੂੰ ਤੀਆਂ ਵਜੋਂ ਮਨਾਇਆ ਜਾਂਦਾ ਰਿਹਾ ਹੈ।ਚਾਹੇ ਅੱਜ ਸਮਾਂ ਬਦਲ ਗਿਆ ਹੈ, ਬਦਲਦੇ ਸਮੇਂ ਨਾਲ ਲੋਕਾਂ ਦੀਆਂ ਰੁਚੀਆਂ ਵੀ ਬਦਲ ਗਈਆ ਹਨ, ਪਰ ਅੱਜ ਵੀ ਸਕੂਲਾਂ-ਕਾਲਜਾਂ ਦੀਆਂ ਸਟੇਜਾ ਉੱਪਰ ਇਸ ਨੂੰ ਕਾਇਮ ਰੱਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਮਾਡਰਨ ਕਾਲਜ ਖੁਰਦ ਨੇ ਤੀਆਂ ਮਨਾ ਕੇ ਇਸ ਸੱਭਿਆਚਾਰਕ ਰੀਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਹੈ।ਇਸ ਸਮੇਂ ਵਿਦਿਆਰਥਣਾ ਨੇ ਰਵਾਇਤੀ ਪਹਿਰਾਵਾ ਪਾਇਆ ਅਤੇ ਰਵਾਇਤੀ ਭੰਗੜਾ, ਗਿੱਧਾ, ਨਾਟਕ, ਗੀਤ ਅਤੇ ਕਵਿਤਾਵਾ ਪੇਸ਼ ਕੀਤੀਆ।ਇਸ ਸਮੇਂ ਵਿਦਿਆਰਥਣਾ ਨੇ ਇੱਕ ਨਾਟਕ ਪੇਸ਼ ਕੀਤਾ ”ਤੀਆ ਧੀਆਂ ਨਾਲ” ਜੋ ਸਭ ਦੀ ਖਿੱਚ ਦਾ ਕੇਂਦਰ ਬਣਿਆ।ਇਸ ਸਮੇਂ ਮੁੱਖ ਮਹਿਮਾਨ ਵਜੋਂ ਸ: ਹਰਪਾਲ ਸਿੰਘ (ਚੇਅਰਮੈਨ ਮਾਡਰਨ ਗਰੁੱਪ ਆਫ ਇੰਨਸੀਚਿਉਟ) ਅਤੇ ਡਾ: ਮੱਘਰ ਸਿੰਘ (ਪ੍ਰਿੰ:ਮਾਡਰਨ ਕਾਲਜ ਆਫ ਐਜ਼ੂਕੇਸ਼ਨ, ਚੀਮਾਂ) ਨੇ ਸ਼ਿਰਕਤ ਕੀਤੀ।ਸ: ਹਰਪਾਲ ਸਿੰਘ ਨੇਵਿਦਿਆਰਥੀਆਂ ਨੂੰ ”ਤੀਆਂ ਦੇ ਤਿਉਹਾਰ” ਦੀ ਮੁਕਬਾਰਕਬਾਦ ਦਿੱਤੀ ਅਤੇ ਡਾ: ਮੱਘਰ ਸਿੰਘ ਨੇ ਤੀਆਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਤੀਆਂ ਧੀਆਂ ਨਾਲ ਹੀ ਸੱਜਦੀਆਂ ਹਨ ਸੋ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਮੌਕੇ ਮੈਡਮ ਗੀਤੀਕਾ ਨੇ ਤੀਆ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਕਾਲਜ ਦਾ ਸਮੂਹ ਸਟਾਫ਼ ਪ੍ਰੋ: ਸਿੰਦਰਪਾਲ ਕੌਰ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਸਨਦੀਪ ਕੌਰ, ਪ੍ਰੋ: ਅਮਨਦੀਪ ਕੌਰ, ਪ੍ਰੋ: ਮੀਨਾਕਸ਼ੀ, ਪ੍ਰੋ: ਹਰਜੀਤ ਕੌਰ, ਪ੍ਰੋ: ਸਰਨਜੀਤ ਕੌਰ, ਪ੍ਰੋ: ਸਨਾ ਬੁਖਾਰੀ, ਪ੍ਰੋ: ਪੂਨਮ ਸਿੰਗਲਾ, ਪ੍ਰੋ: ਤਰਨਪ੍ਰੀਤ ਕੌਰ, ਪ੍ਰੋ: ਸਰਬਜੀਤ ਕੌਰ, ਪ੍ਰੋ: ਸੁਖਦੀਪ ਸਿੰਘ, ਅਤੇ ਸ: ਪਰਵਿੰਦਰ ਸਿੰਘ ਸ਼ਮਿਲ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply