ਕਿਹਾ ਪੰਜਾਬ ਵਿੱਚ ਨਸ਼ਿਆਂ ਬਾਰੇ ਰਾਹੁਲ ਗਾਂਧੀ ਤੇ ਭਗਵੰਤ ਮਾਨ ਦੀ ਬਿਆਨਬਾਜੀ ਨਿੰਦਣਯੋਗ
ਸੰਦੌੜ/ ਅਹਿਮਦਗੜ੍ਹ, 14 ਅਗਸਤ (ਹਰਮਿੰਦਰ ਸਿੰਘ ਭੱਟ) – ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਅਤੇ ਸੰਗਰੂਰ ਤੋਂ ਆਪ ਪਾਰਟੀ ਦੇ ਐਮ.ਪੀ ਭਗਵੰਤ ਮਾਨ ਵੱਲੋਂ ਬੀਤੇ ਸਮੇਂ ਵਿਚ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਤੇ ਕੀਤੀ ਜਾ ਰਹੀ ਬਿਆਨਬਾਜੀ ਦਾ ਸਖਤ ਨੋਟਿਸ ਲੈਂਦੇ ਹੋਏ ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਉਕਤ ਦੋਵੇਂ ਆਗੂ ਸਸਤੀ ਸੋਹਰਤ ਹਾਸਲ ਕਰਨ ਲਈ ਨਸਿਆਂ ਬਾਬਤ ਗਲਤ ਬਿਆਨਬਾਜੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਅਕਾਲੀ ਸਰਕਾਰ ਨਸਿਆਂ ਦੇ ਮੁੱਦੇ ਤੇ ਸਖਤੀ ਨਾਲ ਕੰਮ ਕਰ ਰਹੀ ਹੈ ਅਤੇ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਕਿਸਮ ਦਾ ਨਸਾ ਤਿਆਰ ਨਹੀਂ ਹੁੰਦਾ ਅਤੇ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨਸੇ ਦੇ ਆਦੀ ਕਹਿਣਾ ਦੋਵੇਂ ਆਗੂਆਂ ਦੀ ਗਲਤਫਹਿਮੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸਿਆਂ ਦੇ ਇਸ ਕਦਰ ਕੰਟਰੋਲ ਹੈ ਕਿ ਇਸਦੀ ਤਾਜਾ ਮਿਸਾਲ ਬਠਿੰਡਾ ਵਿਖੇ ਹੋਈ ਫੌਜ ਦੀ ਭਰਤੀ ਤੋਂ ਮਿਲਦੀ ਹੈ, ਜਿਥੇ ਭਰਤੀ ਦੇ ਲਈ ਆਏ 5 ਹਜਾਰ ਨੌਜਵਾਨਾਂ ਦੇ ਲਏ ਡੋਪ ਟੈਸਟ ਵਿਚ ਇਕ ਵੀ ਨੌਜਵਾਨ ਨਸ਼ੇੜੀ ਨਹੀਂ ਪਾਇਆ ਗਿਆ ਹੈ, ਜਦਕਿ ਭਗਵੰਤ ਮਾਨ ਅਤੇ ਰਾਹੁਲ ਗਾਂਧੀ ਬਿਨਹਾਂ ਵਜਾ ਪੰਜਾਬ ਨੂੰ ਬਦਨਾਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਨਸਿਆਂ ਦੇ ਪ੍ਰਤੀ ਸਖਤ ਸਟੈਂਡ ਹੈ ਅਤੇ ਸਰਕਾਰ ਨਸਿਆਂ ਨੂੰ ਰੋਕਣ ਦੇ ਲਈ ਹਰ ਤਰਾਂ ਦੇ ਕਦਮ ਚੁੱਕ ਰਹੀ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media