Thursday, June 25, 2026

ਬਾਬਾ ਫਰੀਦ ਮਿਸ਼ਨ ਨੇੇ ਗਰੀਬ ਬੱਚਿਆਂ ਨਾਲ ਮਨਾਇਆ ਅਜ਼ਾਦੀ ਦਿਵਸ

PPN1408201525
ਅੰਮ੍ਰਿਤਸਰ, 14 ਅਗਸਤ (ਸੁਖਬੀਰ ਸਿੰਘ) – ਬਾਬਾ ਫਰੀਦ ਮਿਸ਼ਨ ਸੰਸਥਾ (ਰਜਿ? ਵੱਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਨੈਸ਼ਨਲ ਚਾਈਲਡ ਲੇਬਰ ਸਕੂਲ ਕੋਟ ਖਾਲਸਾ ਵਿਖੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਡਾ. ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਭਗਤ ਸ਼ਾਮਿਲ ਹੋਏ, ਜਦਕਿ ਸੰਸਥਾ ਦੇ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਲਕਸ਼ਮੀ ਵਧਾਵਨ, ਚੇਅਰਮੈਨ ਨਰਿੰਦਰ ਸਿੰਘ ਪਦਮ, ਯੂਥ ਅਕਾਲੀ ਦਲ ਦੇ ਕੋਮੀ ਜੱਥੇਬੰਧਕ ਸਕੱਤਰ ਸ੍ਰ: ਅਜੀਤਪਾਲ ਸਿੰਘ ਸੈਣੀ ਤੇ  ਫੈਡਰੇਸ਼ਨ ਗਰੇਵਾਲ ਆਗੂ ਸ੍ਰ: ਮਨਜੀਤ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ਦੌਰਾਨ ਗਰੀਬ ਮਜਦੂਰ ਵਰਗ ਦੇ ਬੱਚਿਆਂ ਨੂੰ ਕਾਪੀਆਂ, ਕਿਤਾਬਾ, ਸਟੇਸ਼ਨਰੀ, ਫਲ ਤੇ ਮਠਿਆਈਆਂ ਵੰਡੀਆਂ ਗਈਆਂ।ਸੰਸਥਾ ਦੀ ਟੀਮ ਵੱਲੋਂ ਬੱਚਿਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਦਾ ਸੰਚਾਰ ਕਰਨ ਲਈ ਉਨਾਂ ਨੂੰ ਅਜ਼ਾਦੀ ਸੰਗਰਾਮ ਸੰਬੰਧੀ ਜਾਗਰੂਕ ਕੀਤਾ ਗਿਆ।ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਕਸ਼ਮੀ ਵਧਾਵਨ, ਸੰਧੂ ਤੇ ਪਦਮ ਨੇ ਕਿਹਾ ਕਿ ਦੇਸ਼ ਵਿੱਚ ਅੱਜ ਵੀ ਨੈਸ਼ਨਲ ਚਾਈਲਡ ਲੇਬਰ ਸਕੂਲਾਂ ਵਿੱਚ ਪੜ੍ਹ ਰਹੇ ਕਰੀਬ 10 ਲੱਖ ਬੱਚੇ ਸਿੱਖਿਆ ਨਾਲ ਸੰਬੰਧਤ ਸਾਧਨਾਂ ਦੀ ਘਾਟ ਕਰਕੇ ਉਚੇਰੀ ਸਿੱਖਿਆ ਤੋਂ ਵਾਂਝੇ ਹਨ।ਸ੍ਰ: ਸੈਣੀ ਨੇ ਦੱਸਿਆ ਕਿ ਬਾਬਾ ਫਰੀਦ ਮਿਸ਼ਨ ਸੰਸਥਾ ਪਿਛਲੇ ਕਈ ਸਾਲਾਂ ਤੋਂ ਸਮਾਜ ਭਲਾਈ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ।ਇਸ ਮੋਕੇ ਡਾ. ਰੋਹਨ ਮਹਿਰਾ, ਸ੍ਰ: ਸਤਿੰਦਰ ਸਿੰਘ, ਸਰਬਜੀਤ ਕੌਰ, ਕੁਲਦੀਪ ਕੌਰ, ਕਿਰਨ ਬਾਲਾ, ਸਿਮਰਨ ਕੌਰ, ਹਰਮਨਪੀ੍ਰਤ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਵੀ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply