Monday, September 28, 2026

ਰਾਸ਼ਟਰੀ ਝੰਡੇ ਲਈ ਖ਼ਤਰੇ ਵਿੱਚ ਪਾਈ ਜਾਨ- ਕੋਛੜ ਲਹਿਰਾਉਣਗੇ ਪਾਕਿਸਤਾਨ ਤੋਂ ਲਿਆਂਦਾ ਤਿਰੰਗਾ

Surinder Kochhar Flagਅੰਮ੍ਰਿਤਸਰ, 14 ਅਗਸਤ (ਪ.ਪ) – ਭਾਰਤ ਦੇ ਹਰ ਪ੍ਰਾਂਤ ਅਤੇ ਹਰ ਸ਼ਹਿਰ ਵਿੱਚ ਆਜ਼ਾਦੀ ਦਿਹਾੜੇ ਭਾਰਤੀ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇਗਾ, ਪਰ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਦੇ ਸਥਾਨਕ ਮਜੀਠਾ ਰੋਡ ਸਥਿਤ ਨਿਵਾਸ ‘ਤੇ ਜੋ ਤਿਰੰਗਾ ਲਹਿਰਾਇਆ ਜਾਵੇਗਾ, ਉਸ ਨਾਲ ਸੰਬੰਧਿਤ ਇਤਿਹਾਸ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ, ਕਿਉਂਕਿ ਇਹ ਤਿਰੰਗਾ ਹੈ ਤਾਂ ਭਾਰਤੀ ਹੀ, ਪਰ ਇਸ ਨੂੰ ਸ਼੍ਰੀ ਕੋਛੜ ਭਾਰੀ ਖ਼ਤਰਾ ਮੁੱਲ ਲੈ ਕੇ ਪਾਕਿਸਤਾਨ ਤੋਂ ਲੈ ਕੇ ਆਏ ਹਨ।
ਸ਼੍ਰੀ ਕੋਛੜ ਨੇ ਦੱਸਿਆ ਕਿ ਜੂਨ 2006 ਵਿਚ ਜਦੋਂ ਉਹ ਪਾਕਿਸਤਾਨ ਦੇ ਟੈਕਸਲਾ ਸ਼ਹਿਰ ਵਿੱਚ ਉਥੋਂ ਦਾ ਵਿਸ਼ਵ ਪ੍ਰਸਿੱਧ ਮਿਊਜ਼ੀਅਮ ਵੇਖ ਕੇ ਵਾਪਸ ਪਰਤ ਰਹੇ ਸਨ ਤਾਂ ਉਥੇ ਰਿਹਾਇਸ਼ੀ ਆਬਾਦੀ ਵਿਚ ਮੌਜੂਦ ਇਕ ਪ੍ਰਾਚੀਨ ਹਿੰਦੂ ਮੰਦਰ ਵਿੱਚ ਜਾਣ ਤੋਂ ਪਹਿਲਾਂ ਰਸਤੇ ਵਿਚ ਆਉਂਦੇ ਇਕ ਢਾਬੇ ‘ਤੇ ਰੁੱਕ ਗਏ।ਢਾਬੇ ਵਾਲੇ ਨਾਲ ਗੱਲਬਾਤ ਕਰਦਿਆਂ ਜਦੋਂ ਉਹਨਾਂ ਦੀ ਨਜ਼ਰ ਢਾਬੇ ਦੇ ਪਿੱਛੇ ਬਣੇ ਗ਼ੁਸਲਖ਼ਾਨੇ ਦੇ ਦਰਵਾਜ਼ੇ ‘ਤੇ ਪਈ ਤਾਂ ਉਥੇ ਪਰਦੇ ਦੀ ਜਗ੍ਹਾ ਟੇਢੇ ਕਰਕੇ ਲਟਕਾਏ ਗਏ ਭਾਰਤੀ ਰਾਸ਼ਟਰੀ ਝੰਡੇ ਨੂੰ ਵੇਖ ਕੇ ਉਹ ਹੈਰਾਨ ਰਹਿ ਗਏ।ਇਸ ‘ਤੇ ਜਦੋਂ ਉਨ੍ਹਾਂ ਢਾਬੇ ਵਾਲੇ ਨੂੰ ਉਸ ਵਲੋਂ ਭੁਲੇਖੇ ਨਾਲ ਕੀਤੀ ਜਾ ਰਹੀ ਉਪਰੋਕਤ ਗਲਤੀ ਤੋਂ ਜਾਣੂ ਕਰਵਾਇਆ ਤਾਂ ਉਸ ਨੇ ਬਿਨਾਂ ਕੋਈ ਕਿੰਤੂ ਪ੍ਰੰਤੂ ਕੀਤੇ, ਉਹਨਾਂ ਨੂੰ ਉਹ ਝੰਡਾ ਉਤਾਰ ਕੇ ਦੇ ਦਿੱਤਾ।ਉਸ ਨੇ ਸ਼੍ਰੀ ਕੋਛੜ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਭਾਰਤ ਤੋਂ ਇਕ ਰਾਸ਼ਟਰੀ ਪੱਧਰ ਦੇ ਨੇਤਾ ਨਾਲ ਗਏ ਕੁੱਝ ਲੋਕ ਮਿਊਜ਼ੀਅਮ ਵੇਖਣ ਆਏ ਤਾਂ ਇਸ ਝੰਡੇ ਨਾਲ ਤਸਵੀਰਾਂ ਖਿਚਵਾਉਣ ਦੇ ਬਾਅਦ ਇਸ ਨੂੰ ਉਥੇ ਹੀ ਛੱਡ ਕੇ ਚਲੇ ਗਏ।
ਸ਼੍ਰੀ ਕੋਛੜ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਉਹ ਇਹ ਝੰਡਾ ਲੈ ਕੇ ਭਾਰਤ ਪਰਤ ਰਹੇ ਸਨ ਤਾਂ ਵਾਹਘਾ ਸਰਹੱਦ ‘ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ ਦੇ ਲੋਕਾਂ ਨੇ ਉਹਨਾਂ ਨੂੰ ਰੋਕ ਲਿਆ ਅਤੇ ਆਪਣਾ ਸੂਟਕੇਸ ਚੈੱਕ ਕਰਾਉਣ ਲਈ ਕਿਹਾ।ਉਹਨਾਂ ਦੱਸਿਆ ਕਿ ਉਪਰੋਕਤ ਝੰਡਾ ਜੋ ਕਿ ਇਕ ਲਿਫ਼ਾਫ਼ੇ ਵਿਚ ਸੀ, ਨੂੰ ਖ਼ੁਫ਼ੀਆ ਏਜੰਸੀ ਦੇ ਲੋਕਾਂ ਕੋਈ ਸਾਧਾਰਨ ਕਪੜਾ (ਅੰਡਰ ਗਾਰਮੇਂਟ) ਜਾਣ ਕੇ ਇਕ ਪਾਸੇ ਰੱਖ ਦਿੱਤਾ ਅਤੇ ਉਹਨਾਂ ਦੁਆਰਾ ਲਾਹੌਰ ਤੋਂ ਲਿਆਂਦੀਆਂ ਇਤਿਹਾਸ ਦੀਆਂ ਪੁਸਤਕਾਂ ਦੇ ਸੰਬੰਧ ਵਿਚ ਪੁਛਗਿੱਛ ਕਰਕੇ ਉਹਨਾਂ ਨੂੰ ਵੀ ਜਾਣ ਦਿੱਤਾ।ਸ਼੍ਰੀ ਕੋਛੜ ਨੇ ਕਿਹਾ ਕਿ ਢਾਬੇ ਵਾਲੇ ਦੀ ਭੁੱਲ ਨਾਲ ਉਥੇ ਬੇਆਬਰੂ ਹੋ ਰਹੇ ਭਾਰਤੀ ਰਾਸ਼ਟਰੀ ਝੰਡੇ ਨੂੰ ਪਾਕਿਸਤਾਨ ਤੋਂ ਲਿਆਉਣਾ ਬਿਲਕੁੱਲ ਜਾਇਜ਼ ਸੀ, ਪਰ ਜੇਕਰ ਉਹ ਤਿਰੰਗਾ ਆਈ.ਐਸ.ਆਈ ਦੇ ਹੱਥ ਲੱਗ ਜਾਂਦਾ ਤਾਂ ਉਹ ਸ਼ਾਇਦ ਕਿਸੇ ਵੱਡੀ ਮੁਸੀਬਤ ਵਿਚ ਫਸ ਸਕਦੇ ਸਨ।ਸ਼੍ਰੀ ਕੋਛੜ ਦੇ ਅਨੁਸਾਰ ਅੰਮ੍ਰਿਤਸਰ ਪਹੁੰਚਣ ‘ਤੇ ਉਹਨਾਂ ਦੀ ਪਤਨੀ ਅਨੀਤਾ ਨੇ ਤਿਰੰਗੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕੀਤਾ ਅਤੇ ਪਿਛਲੇ ਅੱਠ ਵਰ੍ਹਿਆਂ ਤੋਂ ਹਰ ਆਜ਼ਾਦੀ ਦਿਹਾੜੇ ਉਹਨਾਂ ਦਾ ਪਰਿਵਾਰ ਆਪਣੇ ਨਿਵਾਸ ‘ਤੇ ਉਹੀਓ ਭਾਰਤੀ ਤਿਰੰਗਾ ਪੂਰੇ ਸਨਮਾਨ ਨਾਲ ਲਹਿਰਾ ਰਿਹਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply