Wednesday, July 15, 2026

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੇ 69ਵਾਂ ‘ਆਜਾਦੀ ਦਿਵਸ’ ਬਸੰਤ ਐਵਨਿਊ ਬਰਾਂਚ ਵਿਖੇ ਮਨਾਇਆ

PPN1508201502 PPN1508201503ਅੰਮ੍ਰਿਤਸਰ, 15 ਅਗਸਤ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 69ਵਾਂ ‘ਆਜਾਦੀ ਦਿਵਸ’ ਸ਼ੀz ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਵਿਖੇ ਬੜੇ ਉਤਸ਼ਾਹ ਤੇ ਧੂਮ – ਧਾਮ ਨਾਲ ਮਨਾਇਆ ਗਿਆ।ਇਸ ਅਵਸਰ ਤੇ ਸ. ਚਰਨਜੀਤ ਸਿੰਘ ਚੱਢਾ ਪ੍ਰਧਾਨ ਸੀ. ਕੇ. ਡੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਸਕੂਲੀ ਬੈਂਡ ਟੀਮ ਦੂਆਰਾ ਆਏ ਹੋਏ ਸਾਰੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ: ਧੰਨਰਾਜ ਸਿੰਘ ਮੈਂਬਰ ਇੰਚਾਰਜ ਨੇ ਸਭ ਨੂੰ ‘ਜੀ ਆਇਆ’ ਕਿਹਾ । ਪ੍ਰਿੰਸੀਪਲ ਮੈਡਮ ਸ੍ਰੀ ਮਤੀ ਨਿਰਮਲ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਚਲ ਰਹੇ ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਣ ਨਾਲ ਕੀਤਾ ਗਿਆ । ਇਸ ਦਿਹਾੜੇ ਸ. ਚੱਢਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ‘ਰਾਸ਼ਟਰੀ ਗੀਤ’ ਗਾਇਆ ਗਿਆ।ਉਹਨਾਂ ਨੇ ਤਿੰਨ ਰੰਗੇ ਗੁਬਾਰੇ ਵੀ ਅਸਮਾਨ ਵਿਚ ਉਡਾਏ। ਇਸ ਸ਼ੁੱਭ ਅਵਸਰ ਤੇ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਨਾਲ ਸੰਬੰਧਤ’ ਸਭਿਆਚਾਰਕ ਤੇ ਦਿਲ ਪ੍ਰਰਚਾਵੇ ਦੇ ਪ੍ਰੋਗਰਾਮ ਪੇਸ਼ ਕਰਦੇ ਹੋਏ ਸ਼ਹੀਦਾਂ ਤੇ ਯੋਧਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਬੱਚਿਆਂ ਵਲੋ ਬੀਤੇ ਦਿਨੇ ਹੀ ਦੀਨਾਨਗਰ ਵਿਚ ਹੋਏ ਅੱਤਵਾਦ ਹਮਲੇ ਅਤੇ ਪੁਲਿਸ ਦੀ ਬਹਾਦਰੀ ਦਾ ਚਿਤਰਣ ਬੜੀ ਹੀ ਖੁਬਸੂਰਤੀ ਨਾਲ ਕੀਤਾ ਗਿਆ ।  ਮੁੱਖ ਮਹਿਮਾਨ ਸ. ਚੱਢਾ ਪ੍ਰਧਾਨ ਨੇ ਆਪਣੇ ਭਾਸ਼ਨ ਵਿੱਚ ਸ਼ੰਦੇਸ਼ ਦਿੰਦੇ ਹੋਏ ਕਿਹਾ ਕਿ ਸਾਡਾ ਫਰਜ ਹੈ ਕਿ ਜਿਸ ਤਰ੍ਹਾਂ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀਆ ਦਿਤੀਆਂ ਹਨ ਇਸੇ ਤਰ੍ਹਾ ਸਾਨੂੰ ਵੀ ਦੇਸ਼ ਦੀ ਆਜਾਦੀ ਨੂੰ ਕਾਇਮ ਰਖਣ ਲਈ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਉਹਨਾਂ ਭਰੋਸਾ ਦਵਾਇਆ ਕਿ ਅੰਮ੍ਰਿਤਸਰ ਦੇ ਸ਼ੁਭਮ ਐਨਕਲੇਵ ਵਿਖੇ ਨਵਾਂ ਬਨਣ ਜਾ ਰਿਹਾ ”ਸੀ. ਕੇ. ਡੀ ਸਕੂਲ ਆਫ ਐਕਸੀਲੈਸ” ਨਾਂ ਕੇਵਲ ਪੰਜਾਬ ਦਾ ਬਲਕਿ ਦੇਸ਼ ਦੇ ਐਕਸੀਲੈਟ ਸਕੂਲਾਂ ਵਿਚ ਇੱਕ ਹੋਵੇਗਾ ।ਪ੍ਰੋਗਰਾਮ ਦੇ ਅਖੀਰ ਵਿੱਚ ਡਾ. ਸ੍ਰੀਮਤੀ ਸੁਖਬੀਰ ਕੌਰ ਮਾਹਲ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਦੇਸ਼ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਸ਼ੰਦੇਸ਼ ਦਿੱਤਾ ।
ਉਹਨਾ ਦੇ ਨਾਲ ਸ: ਧੰਨਰਾਜ ਸਿੰਘ ਮੀਤ ਪ੍ਰਧਾਨ, ਸ: ਨਿਰਮਲ ਸਿੰਘ ਰੈਜੀਡੈਂਟ ਪ੍ਰਧਾਨ ਤੇ ਮੈਂਬਰ ਇੰਚਾਰਜ ਇੰਟਰਨੈਸ਼ਨਲ ਸਕੂਲ, ਸ. ਨਰਿੰਦਰ ਸਿੰਘ ਖੁਰਾਨਾ ਆਨਰੇਰੀ ਸਕੱਤਰ ਸz: ਹਰਮਿੰਦਰ ਸਿੰਘ, ਸ: ਪ੍ਰਿਤਪਾਲ ਸਿੰਘ ਸੇਠੀ, ਸ: ਸਰਬਜੀਤ ਸਿੰਘ, ਸ: ਇੰਦਰ ਪ੍ਰੀਤ ਸਿੰਘ ਚੱਢਾ ਮੈੰਬਰ ਇੰਚਾਰਜ ਬਸੰਤ ਐਵੀਨਿਊ, ਡਾ: ਸ੍ਰੀ ਮਤੀ ਸੁਖਬੀਰ ਕੌਰ ਮਾਹਲ ਮੈਂਬਰ ਇੰਚਾਰਜ ਬਸੰਤ ਐਵੀਨਿਊ, ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ ਸੀ. ਕੇ. ਡੀ, ਵੱਖ-ਵੱਖ ਸਕੂਲ ਦੇ ਮੈਬਰ ਇੰਚਾਰਜ ਤੇ ਪ੍ਰਿੰਸੀਪਲਜ ਇਸ ਅਜਾਦੀ ਦਿਹਾੜੇ ਨੂੰ ਮਨਾਉਣ ਲਈ ਹਾਜਰ ਸਨ ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply