ਆਦਿ ਧਰਮ ਸਮਾਜ ਨੇ ਫੂਕਿਆ ਨਰਿੰਦਰ ਗਿਰੀ ਦਾ ਪੁੱਤਲਾ
ਪੱਟੀ, 15 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਵੇਰਕਾ ਚੋਂਕ ਵਿਖੇ ਭਾਰਤੀਯ ਵਾਲਮੀਕਿ ਆਦਿ ਧਰਮ ਸਮਾਜ ਅਤੇ ਆਲ ਇੰਡੀਆਂ ਵਾਲਮੀਕਿ ਸ਼ਕਤੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਚਰਿੱਤਰ ਤੇ ਟੀ.ਵੀ ਚੈਨਲ ਤੇ ਦਿੱਤੇ ਗਏ ਇਕ ਬਿਆਨ ਦੇ ਵਿਰੋਧ ਵਿਚ ਮਹੰਤ ਨਰਿੰਦਰ ਗਿਰੀ ਦਾ ਵਿਰੋਧ ਅਤੇ ਪੂਤਲਾ ਫੂਕਿਆਂ ਗਿਆ।ਧਰਨੇ ਤੇ ਬੈਠੇ ਵਿਖਾਵਾ ਕਾਰੀਆਂ ਨੇ ਦੱਸਿਆ ਕਿ ਮਹੰਤ ਨਰਿੰਦਰ ਗਿਰੀ ਨੇ ਟੀ.ਵੀ ਚੈਨਲ ਤ ੇਦਿੱਤੀ ਇੰਟਰਵਿਓ ਵਿਚ ਭਗਵਾਨ ਵਾਲਮੀਕਿ ਜੀ ਦੀ ਤੁਲਨਾ ਸ਼ਰਾਬ ਦੇ ਕਾਰੋਬਾਰੀ ਸਚਿਨ ਦੱਤਾ ਨਾਲ ਕਰਨ ਤੇ ਵਾਲਮੀਕਿ ਸਮਾਜ ਦੇ ਹਿਰਦੇ ਤੇ ਡੂੰਘੀ ਸੱਟ ਵੱਜੀ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸਦੇ ਚਲਦਿਆਂ ਵਾਲਮੀਕਿ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਧਰਨੇ ਨੁੰ ਸੰਬੋਧਨ ਕਰਦਿਆਂ ਵਾਲਮੀਕਿਮ ਸਮਾਜ ਦੇ ਆਗੂਆਂ ਨੇ ਕਿਹਾ ਕਿ ਅਖੌਤੀ ਮਹੰਤ ਨਰਿੰਦਰ ਗਿਰੀ ਦੇ ਖਿਲਾਫ ਭਾਵਨਾਵਾਂ ਨੁੰ ਠੇਸ ਪਹੁਚਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਉਸਨੂੰ ਗਿਰਫਤਾਰ ਕੀਤਾ ਜਾਵੇ।ਧਰਨੇ ਤੇ ਪੁਜੇ ਐਸ.ਐਚ.ਓ ਪੱਟੀ ਰਾਜਵਿੰਦਰ ਕੌਰ ਬਾਜਵਾ ਅਤੇ ਨਾਇਬ ਤਹਿਸੀਲਦਾਰ ਸੁਖਦੇਵ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਇਸ ਬਾਬਤ ਕਾਰਵਾਈ ਕੀਤੀ ਜਾਵੇਗੀ।
ਇਸ ਧਰਨੇ ਵਿਚ ਵਿਪਨ ਥਾਪਰ, ਸ਼ਕਤੀ ਕਲਿਆਣ, ਰਵੀਗਿੱਲ, ਲੱਕੀ ਸੰਧੂ, ਕੇ.ਪੀ ਗਿੱਲ, ਨਿਸ਼ਾਨ ਗਿੱਲ, ਰਣਜੀਤ ਸੰਧੂ, ਬਾਬਾ ਗੁਰਦੀਪ ਨਾਥ, ਬਾਬਾ ਧਰਮ ਨਾਥ, ਪ੍ਰੇਮ ਸਿੰਘ, ਗੁਰਜੰਟ ਸਿੰਘ, ਗੁਰਦੇਵ ਗਿੱਲ, ਮਨਜਿੰਦਰ ਸਿੰਘ, ਬਾਬਾ ਬਰਖਾ ਨਾਥ, ਬਾਬਾ ਸਵਰਣ ਨਾਥ, ਰਯਧੀਰ ਰਾਣਾ, ਅਤੇ ਜੱਸਤ ਪ੍ਰਧਾਨ ਆਦਿ ਮੌਜੂਦ ਸਨ।
Punjab Post Daily Online Newspaper & Print Media