Friday, July 3, 2026

ਜਰੂਰਤਮੰਦ ਮਹਿਲਾ ਨੂੰ ਦਿੱਤੀ ਇਲੈਕਟ੍ਰਿਕ ਟਰਾਈ ਸਾਈਕਲ

PPN1708201512ਹੁਸ਼ਿਆਰਪੁਰ, 17 ਅਗਸਤ (ਸਤਵਿੰਦਰ ਸਿੰਘ) – ਜੇਲ੍ਹਾਂ, ਸੈਰ ਸਪਾਟਾ, ਸਭਿਆਚਾਰਕ ਮਾਮਲੇ, ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ ਦਫ਼ਤਰ ਰੈਡ ਕਰਾਸ ਸੁਸਾਇਟੀ ਵਿਖੇ ਇੱਕ ਜਰੂਰਤਮੰਦ ਮਹਿਲਾ ਕਮਲਦੀਪ ਪੁੱਤਰੀ ਸz: ਤਰਨ ਸਿੰਘ ਪਿੰਡ ਪਰਸੋਵਾਲ ਨੂੰ ਇਲੈਕਟ੍ਰਿਕ ਟਰਾਈ ਸਾਈਕਲ ਦਿੱਤੀ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਇਲੈਕਟ੍ਰਿਕ ਟਰਾਈ ਸਾਈਕਲ ਦੀ ਕੀਮਤ 35,000 ਰੁਪਏ ਹੈ। ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਸਵੰਤਰਤਾ ਦਿਵਸ ਸਮਾਗਮ ‘ਤੇ 13 ਟਰਾਈ-ਸਾਈਕਲ ਅਤੇ ਦੋ ਵੀਲਚੇਅਰਜ਼ ਲਾਭਪਾਤਰੀਆਂ ਨੂੰ ਦਿੱਤੀਆਂ ਗਈਆਂ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply