
ਹੁਸ਼ਿਆਰਪੁਰ, 17 ਅਗਸਤ (ਸਤਵਿੰਦਰ ਸਿੰਘ) – ਯੂਥ ਅਕਾਲੀ ਦਲ ਵੱਲੋਂ ਸੀਨੀਅਰ ਯੂਥ ਅਕਾਲੀ ਆਗੂ ਅਤੇ ਪ੍ਰਧਾਨ ਮੀਰੀਪੀਰੀ ਸੇਵਾ ਸਿਮਰਨ ਕੱਲਬ ਬਰਿੰਦਰ ਸਿੰਘ ਮਿੱਕੀ ਪਰਮਾਰ ਦੀ ਅਗਵਾਈ ਹੇਠ ਆਜ਼ਾਦੀ ਦਾ ਦਿਹਾੜਾ ਪਿੱਪਲਾਂਵਾਲਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ ।ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਬਰਿੰਦਰ ਸਿੰਘ ਮਿੱਕੀ ਪਰਮਾਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਸਤਨਾਮ ਸਿੰਘ ਬੰਟੀ ਪ੍ਰਧਾਨ ਬੀ.ਸੀ ਵਿੰਗ ਹਲਕਾ ਚੱਬੇਵਾਲ,ਰਣਧੀਰ ਸਿੰਘ ਭਾਰਜ,ਸਰਬਜੀਤ ਸਿੰਘ ਬਡਵਾਲ ਚੇਅਰਮੈਨ, ਤਰਵਿੰਦਰ ਸਿੰਘ ਗਿੱਲ,ਸ਼ੌਕਤ ਅਲੀ,ਤਰਸੇਮ ਸਿੰਘ, ਸੁਖਦੀਪ ਸਿੰਘ ਗਿੱਲ, ਜਸਵਿੰਦਰ ਸਿੰਘ ਧਾਮੀ, ਅਸ਼ੋਕਾ, ਕੁਲਵੰਤ ਆਦਿ ਸੰਗਤਾਂ ਮੌਜੂਦ ਸਨ।
Punjab Post Daily Online Newspaper & Print Media