
ਹੁਸ਼ਿਆਰਪੁਰ, 17 ਅਗਸਤ (ਸਤਵਿੰਦਰ ਸਿੰਘ) – ਸਮੂਹ ਪੱਤਰਕਾਰ ਸੰਘ (ਰਜ਼ਿ:) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਬੱਸੀ ਜਾਨਾਂ ਦੇ ਰੈਸਟ ਹਾਊਸ ਵਿੱਚ ਹੋਈ। ਇਸ ਮੀਟਿੰਗ ਵਿੱਚ 2015-2017 ਲਈ ਪੰਜਾਬ ਦੀ ਨਵੀਂ ਕਮੇਟੀ ਦੀ ਚੌਣ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਰਵਿੰਦਰ ਸਿੰੰਘ ਰਾਜੋਵਾਲੀਆ ਨੂੰ ਪੰਜਾਬ ਦਾ ਪ੍ਰਧਾਨ, ਸ਼ਰਮਿੰਦਰ ਸਿੰਘ ਚੈਅਰਮੈਨ, ਵਾਈਸ ਚੈਅਰਮੈਨ ਰਜਨੀਸ਼ ਬੇਦੀ, ਜਰਨਲ ਸਕੱਤਰ ਰਾਜ ਸਹੋਤਾ, ਸੀਨੀਅਰ ਵਾਇਸ ਪ੍ਰਧਾਨ ਗੁਰਜੀਤ ਸਿੰਘ ਥੇਪੜਾ, ਵਾਇਸ ਪ੍ਰਧਾਨ ਦੇਵ ਰਾਜ, ਰਿੰਕੂ ਥਾਪਰ, ਸੈਕਟਰੀ ਸਤਵਿੱਦਰ ਸਿੰਘ, ਜੁਆਇੰਟ ਸੈਕਟਰੀ ਮੈਡਮ ਸੁਨੀਤਾ ਠਾਕਰ, ਕਾਨੂੰਨੀ ਸਲਾਹਕਾਰ ਐਡਵੋਕੇਟ ਸਰਬਜੀਤ ਸਿੰਘ, ਸਲਾਹਕਾਰ ਜਥੇਦਾਰ ਦਲਜੀਤ ਸਿੰਘ ਸੋਢੀ ਤੇ ਮੁੱਖ ਬੁਲਾਰਾ ਮੁੱਖਤਿਆਰ ਸਿੰਘ ਧਾਲੀਵਾਲ ਨਿਯੁੱਕਤ ਕੀਤੇ ਗਏ।ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਤੇ ਸਮੂਹ ਅਹੁਦੇਦਾਰਾ ਵਲੋ ਆਪਣੀਆ ਆਪਣੀਆਂ ਜਿਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਕੀਤਾ ਗਿਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media