Friday, June 12, 2026

ਦਾਬਾਂ ਵਾਲਾ ਸਕੂਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ

PPN1808201501

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਵਿਦਿਆਰਥੀਆਂ ਵਿੱੱਚ ਸਿਖਿਆ ਦੇ ਨਾਲ ਨਾਲ ਸੱਭਿਆਚਾਕ ਕ੍ਰਿਰਿਆ ਦੀ ਚੇਤਨਤਾ ਉਤਪੰਨ ਕਰਨ ਲਈ ਸਰਕਾਰੀ ਹਾਈ ਸਕੂਲ ਦੇੇ ਮੁੱਖ ਅਧਿਆਪਕ ਅਰਜਨ ਦੇਵ ਦੀ ਦੇਖ ਰੇਖ ਹੇਠ ਸਕੂਲ ਵਿਖੇ ਵਿਦਿਆਰਥੀਆਂ ਵੱਲੋ ਸੱਭਿਆਚਾਰ ਦਾ ਰੰਗ ਤੀਆ ਦਾ ਤਿਉਹਾਰ ਬੜੀ ਮਿਹਨਤ ਤੇ ਸਿੱਦਤ ਨਾਲ ਮਨਾਇਆ। ਸਕੂਲ ਵਿਖੇ ਡੀ ਪੀ ਅਜਮੇਰ ਸਿੰਘ ਦੀਆਂ ਕੋਸ਼ਿਸ਼ਾ ਸਦਕਾ ਤੀਆਂ ਦਾ ਮਹੌਲ ਸਿਰਜਿਆ।ਸਕੂਲ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਵੱਲੋਂ ਬੋਲੀਆਂ ਪਾ ਕੇ ਇਸ ਪ੍ਰੋਗਰਾਮ ਨੂੰ ਹੋਰ ਚਾਰ ਚੰਦ ਲਗਾਏ ਗਏ।ਮੁੱਖ ਅਧਿਆਪਕ ਨੇ ਕਿਹਾ ਸਟਾਫ ਦੇ ਉਪਰਾਲੇ ਦੀ ਸਰਾਹਨਾ ਕਰਨੀ ਬਣਦੀ, ਇਸ ਨਾਲ ਸਾਡਾ ਸੱਭਿਆਚਾਰ ਤੇ ਵਿਰਸਾ ਜਿਉਦਾ ਰਹੇਗਾ। ਜਿਹੜੇ ਲੋਕ ਆਪਣੇ ਵਿਰਸੇ ਨੂੰ ਯਾਦ ਨਹੀ ਕਰਦੇ ਊਹ ਭਵਿੱਖ ਵਿੱਚ ਤਰੱਕੀਆਂ ਨਹੀ ਕਰ ਸਕਦੇ। ਇਸ ਮੌਕੇ ਰਮਨਦੀਪ ਸਿੰਘ, ਪਰਦੀਪ ਕੁਮਾਰ, ਸੁਖਵਿੰਦਰ ਸਿੰਘ, ਮਲਕੀਤ ਕੌਰ, ਕਿਰਨਜੀਤ ਕੌਰ, ਗੁਰਪ੍ਰੀਤ ਕੌਰ ਤੋ ਇਲਾਵਾ ਸਮੂਹ ਸਟਾਫ ਮੈਬਰ ਤੇ ਵਿਦਿਆਰਥੀ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply