Saturday, July 25, 2026

ਪ੍ਰਸਿੱਧ ਗਾਇਕ ਤੇ ਸਟੇਜ਼ ਸੰਚਾਲਕ ਸਰਬਜੀਤ ਸਿੰਘ ਚੱਠਾ ਸਨਮਾਨਿਤ

ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸੱਭਿਆਚਾਰਕ ਕੰਮਾਂ ਕਰਕੇ ਵੀ ਜਾਣੇ ਜਾਦੇ ਹਨ

PPN1808201502

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਜਿਲ੍ਹਾ ਪੱਧਰੀ ਅਜਾਦੀ ਸਮਾਗਮਾ ਦੌਰਾਨ ਸ੍ਰੀ ਅਭੀਨਵ ਤ੍ਰਿਖਾ, ਜਥੇਦਾਰ ਗੁਲਜਾਰ ਸਿੰਘ ਰਣੀਕੇ,ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਸਮੂਚ ਪ੍ਰਸ਼ਾਸਨ ਵੱਲੋਂ ਕਰਵਾਏ ਸਮਾਗਮਾਂ ਦੌਰਾਨ ਸ੍ਰੀ ਸਰਬਜੀਤ ਸਿੰਘ ਚੱਠਾ ਪੰਜਾਬੀ ਅਧਿਆਪਕ ਦਾ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਚੱਠਾ ਪਿਛਲੇ ਦੋ ਦਹਾਕਿਆਂ ਤੋ ਪੰਜਾਬੀ ਸੱਭਿਆਚਾਰ ਤੇ ਵਿਦਿਆਰਥੀਆਂ ਨੂੰ ਗੂਣਾਮਿਕ ਸਿਖਿਆ ਦਾ ਕਾਰਜ਼ ਬੜੀ ਤਨਦੇਹੀ ਨਾਲ ਨਿਭਾਅ ਰਹੇ ਹਨ।ਪੰਜਾਬੀ ਸੱਭਿਆਚਾਰਕ ਮੇਲੇ ਜਿਹੜੇ ਸਿਖਿਆ ਵਿਭਾਗ ਵੱਲੋੋ ਕਰਵਾਏ ਜਾਦੇ ਹਨ, ਉਹ ਸ੍ਰੀ ਸਰਬਜੀਤ ਸਿੰਘ ਚੱਠਾ ਦੀ ਹਾਜ਼ਰੀ ਤੋ ਬਗੈਰ ਅਧੂਰੇ ਸਮਝੇ ਜਾਂਦੇ ਹਨ। ਜਿਲ੍ਹਾਂ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਜਾਦੇ ਸਮਾਗਮਾਂ ਦਾ ਸਿੰਗਾਰ ਵੀ ਸ੍ਰੀ ਚੱਠਾ ਹੀ ਹੁੰਦੇ ਹਨ। ਕਿਸੇ ਟੂਰਨਾਮੈਟ ਦੀ ਸੂਰਆਤ ਹੋਵੇ ਜਾ ਅੰਤ ਸ੍ਰੀ ਚੱਠਾ ਦੀ ਹਾਜਰੀ ਸਲਾਹੁਣਯੋਗ ਹੁੰਦੀ ਹੈ, ਇਸ ਨੇ ਨਾਲ ਦੂਰਦਰਸ਼ਲ ਉਪਰ ਵੀ ਕਈ ਸਕਿੱਟਾਂ ਤੇ ਗੁੀਤ ਪੇਸ਼ ਕਰਚੱਕੇ ਹਨ। ਦੂਰਦਰਸਨ ਕੇਂਦਰ ਜਲੰਧਰ ਵਿਚ ਵੀ ਸ੍ਰੀz ਸਰਬੀਤ ਸਿੰਘ ਚੱਠਾ ਦੀ ਇੱਕ ਵਿਲੱਖਣ ਹੀ ਪਛਾਣ ਹੈ।ਸੁਰੀਲੀ ਅਵਾਜ਼ ਤੇ ਹਰਮੋਨੀਅਮ ਦਾ ਮਾਸਟਰ ਹੋਣ ਕਰਕੇ ਆਪਣੇ ਗੀਤ ਤੇ ਕੈਸਿਟਾ ਵੀ ਕਰ ਚੁੱਕੇ ਹਨ।ਸਿਖਿਆ ਵਿਭਾਗ ਵਿਚ ਵੀ ਇਹਨਾਂ ਦੀ ਭੂਮਿਕਾ ਸਲਾਹੁਣਯੋਗ ਹੈ। ਇਸ ਕਰਕੇ ਹੀ ਇਸ ਸਖਸੀਅਤਾਂ ਨੂੰ ਜਿਲ੍ਹੇ ਪੱਧਰ ਤੇ ਸਨਮਾਨਿਤ ਕੀਤਾ ਗਿਆ। ਸਮੁੱਚਾ ਅਧਿਆਪਕ ਵਰਗ ਸ੍ਰੀ ਸਰਬਜੀਤ ਸਿੰਘ ਚੱਠਾ ਦੇ ਸਨਮਾਨਿਤ ਹੋਣ ਤੇ ਮਾਣ ਮਹਿਸੂਸ ਕਰ ਰਿਹਾ ਹੈ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply