Thursday, June 11, 2026

ਲਿਟਲ ਫਲਾਵਰ ਪਬਲਿਕ ਸਕੂਲ ਵਿਖੇ ਅਜ਼ਾਦੀ ਦਿਹਾੜਾ ਮਨਾਇਆ

PPN1808201525

ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) – ਝਬਾਲ ਰੋਡ ਸਥਿਤ ਲੀਟਲ ਫੋਲਾਵਰ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਹਰਜੀਤ ਕੌਰ ਸੰਧੂ ਅਤੇ ਆਰ ਕੇ ਮਨਗੋਤਰਾ ਦੀ ਅਗਵਾਈ ਹੇਠ ਅਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਸਕੂਲ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਆਪਣੇ ਸੰਬੋਧਨ ਵਿਚ ਪ੍ਰਿੰਸੀਪਲ ਹਰਪ੍ਰੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਸਕੂਲ ਦੇ ਵਿਦਿਆਰਥੀਆ ਨੇ ਦੇਸ਼ ਭਗਤੀ ਦੇ ਗੀਤਾਂ ਤੇ ਕੋਰਿਓਗ੍ਰਾਫੀਆ ਪੇਸ਼ ਕੀਤੀਆ ਤੇ ਵਿਦਿਆਰਥਣਾਂ ਵੱਲੋਂ ਗਿੱਧੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।ਆਰ ਕੇ ਮਨਗੋਤਰਾ ਨੇ ਨੰਨੇ ਮੁੰਨੇ ਬੱਚਿਆਂ ਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਦਸਿਆ।ਇਸ ਮੌਕੇ ਚੰਚਲ ਮੈਡਮ, ਈਸ਼ਾ ਮੈਡਮ, ਹਰਪ੍ਰੀਤ ਕੌਰ ਮੈਡਮ, ਸੁਖਜੀਤ ਕੌਰ, ਸੋਨੀਆ ਮੈਡਮ, ਨਿਧੀ ਮੈਡਮ, ਸੁਮਨ ਮੈਡਮ, ਗੀਤਾ ਮੈਡਮ, ਹਰਜਿੰਦਰ ਮੈਡਮ ਤੇ ਹੋਰ ਸਕੂਲ ਦਾ ਸਟਾਫ ਤੇ ਬੱਚੇ ਮੌਜੂਦ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply