Sunday, February 22, 2026

’ਮੁੰਡੇ ਕਮਾਲ ਦੇ’ 21 ਅਗਸਤ ਨੁੰ ਕਰਨਗੇ ਧਮਾਲ

PPN1808201526

ਅੰਮ੍ਰਿਤਸਰ, 18 ਅਗਸਤ (ਸੁਖਬੀਰ ਸਿੰਘ) ਪੰਜਾਬੀ ਫਿਲਮ ‘ਮੁੰਡੇ ਕਮਾਲ ਦੇ’ ਦੇ ਪ੍ਰਚਾਰ ਲਈ ਅੰਮ੍ਰਿਤਸਰ ਸ਼ਹਿਰ ਵਿੱਚ ਪੁੱਜੀ ਫ਼ਿਲਮ ਦੀ ਸਟਾਰ ਕਾਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਦੇਸ਼ਕ ਅਮਿਤ ਪ੍ਰਸ਼ਾਰ ਨੇ ਕਿਹਾ ਕਿ ਇਹ ਫ਼ਿਲਮ ਪਰਿਵਾਰਕ ਤੇ ਮਨੋਰੰਜਨ ਭਰਪੂਰ ਫ਼ਿਲਮ ਹੈ।21 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮੁੰਡੇ ਕਮਾਲ’ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ, ਯੁਵਰਾਜ ਹੰਸ ਅਤੇ ਬੀਨੂੰ ਢਿੱਲੋਂ ਅੰਨ੍ਹੇ, ਗੂੰਗੇ ਅਤੇ ਬੋਲੇ ਨੌਜਵਾਨਾਂ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਉਥੇ ਨੌਜਵਾਨਾਂ ਨੂੰ ਕਈ ਸਬਕ ਵੀ ਦੇਵੇਗੀ। ਫ਼ਿਲਮ ਦੀ ਸਟਾਰ ਕਾਸਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ਪਰਿਵਾਰਕ ਤੇ ਮਨੋਰੰਜਨ ਭਰਪੂਰ ਫ਼ਿਲਮ ਹੈ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਪ੍ਰੇਮ ਪ੍ਰਕਾਸ਼ ਗੁਪਤਾ, ਨਿਰਦੇਸ਼ਕ ਅਮਿਤ ਪ੍ਰਸ਼ਾਰ, ਅਦਾਕਾਰ ਯੁਵਰਾਜ ਹੰਸ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਪਿੰਦਰ ਭੱਲਾ, ਬੀਐਨ ਸ਼ਰਮਾ ਅਤੇ ਅਦਾਕਾਰਾ ਸੂਫੀ ਗੁਲਾਟੀ ਤੇ ਪ੍ਰਭਜੀਤ ਕੌਰ ਨੇ ਦੱਸਿਆ ਕਿ ਇਹ ਫ਼ਿਲਮ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦੇਵੇਗੀ। ਮਲੇਸ਼ੀਆ ਦੀਆਂ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਵਿੱਚ ਅਦਾਕਾਰਾਂ ਅਤੇ ਕਾਮੇਡੀਅਨਾਂ ਦੀ ਫ਼ੌਜ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਨਿਰਦੇਸ਼ਕ ਅਮਿਤ ਪ੍ਰਸ਼ਾਰ ਨੇ ਦੱਸਿਆ ਕਿ ਇਹ ਫ਼ਿਲਮ ਵੀ ਉਨ੍ਹਾਂ ਦੀ ਪਹਿਲੀਆਂ ਫ਼ਿਲਮਾਂ ਵਾਂਗ ਇਕ ਵੱਖਰੇ ਵਿਸ਼ੇ ‘ਤੇ ਹੈ।ਇਸ ਫ਼ਿਲਮ ਦੀ ਕਹਾਣੀ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਹ ਪਹਿਲੀ ਵਾਰ ਹੈ ਕਿ ਕਿਸੇ ਫ਼ਿਲਮ ਵਿੱਚ ਹੀਰੋ ਨੂੰ ਅੰਨਾ, ਬੋਲਾ ਤੇ ਗੂੰਗਾ ਦਿਖਾਇਆ ਗਿਆ ਹੈ।
ਇਸ ਮੌਕੇ ਯੁਵਰਾਜ ਹੰਸ ਨੇ ਦੱਸਿਆ ਕਿ ਉਹ ਫ਼ਿਲਮ ਵਿੱਚ ਇਕ ਗੂੰਗੇ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਇਕ ਲੜਕੀ ਨੂੰ ਬੇਹੱਦ ਪਿਆਰ ਕਰਦਾ ਹੈ, ਪਰ ਬੋਲ ਨਹੀਂ ਸਕਦਾ।ਉਸ ਦਾ ਇਹ ਕਿਰਦਾਰ ਦਰਸ਼ਕਾਂ ਨੂੰ ਬੇਹੱਦ ਪਾਸੰਦ ਆਵੇਗਾ। ਬੀਨੂੰ ਢਿੱਲੋਂ ਫ਼ਿਲਮ ਵਿੱਚ ਅੰਨੇ ਨੌਜਵਾਨ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ।ਜਸਵਿੰਦਰ ਭੱਲਾ ਨੇ ਫ਼ਿਲਮ ਦੀ ਨਾਇਕਾ ਸੋਨੀਆ (ਮੈਂਡੀ ਤੱਖਰ) ਦੇ ਪਿਤਾ ਕੁਲਵੰਤ ਸਿੰਘ ਸਿੱਧੂ ਦੀ ਭੂਮਿਕਾ ਨਿਭਾਈ ਹੈ।ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੀਐਨ ਸ਼ਰਮਾ ਇਕ ਵੱਖਰਾ ਕਿਰਦਾਰ ਨਿਭਾ ਰਹੇ ਹਨ।ਉਹ ਇਸ ਫ਼ਿਲਮ ਵਿੱਚ ਇਕ ਡੌਨ ਬਣੇ ਹਨ, ਜੋ ਇਕ ਐਂਟੀਕ ਤਲਵਾਰ ਦੀ ਭਾਲ ਵਿੱਚ ਹਨ।ਫ਼ਿਲਮ ਦੀਆਂ ਹੀਰੋਇਨਾਂ ਸੂਫੀ ਗੁਲਾਟੀ ਅਤੇ ਪ੍ਰਭਜੀਤ ਕੌਰ ਨੇ ਕਿਹਾ ਕਿ ਏਡੀ ਵੱਡੀ ਸਟਾਰ ਕਾਸਟ ਨਾਲ ਕੰਮ ਕਰਦਿਆਂ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply