ਪਠਾਨਕੋਟ, 19 ਅਗਸਤ (ਪ.ਪ) – ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਵਣ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ 332 ਹੈਕਟਰ ਰਕਬੇ ਵਿੱਚ 2 ਲੱਖ ਪੋਦੇ ਲਗਾਏ ਜਾ ਰਹੇ ਹਨ। ਜਿਸ ਵਿੱਚੋ ਹੁਣ ਤੱਕ 120 ਹੈਕਟਰ ਰਕਬੇ ਵਿੱਚ 70 ਹਜਾਰ ਪੋਦੇ ਲਗਾਏ ਜਾ ਚੁੱਕੇ ਹਨ। ਇਹ ਜਾਣਕਾਰੀ ਸ੍ਰੀ ਦਿਨੇਸ਼ ਸਿੰਘ ਬੱਬੂ, ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਦਿੰਦਿਆ ਦੱਸਿਆ ਕਿ ਵਣ ਵਿਭਾਗ ਪਠਾਨਕੋਟ ਵੱਲੋਂ ਇਸ ਟੀਚੇ ਨੂੰ ਪੂਰਾ ਕਰਨ ਲਈ ਵੱਖ ਵੱਖ ਸੰਸਥਾਵਾਂ ਨੂੰ ਇੱਕ ਲੱਖ ਪੌਦੇ ਵੰਡੇ ਜਾ ਰਹੇ ਹਨ।
ਡਿਪਟੀ ਸਪੀਕਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਸੂਬੇ ਅੰਦਰ ਵੱਖ ਵੱਖ ਸਕੀਮਾਂ ਤਹਿਤ 40 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰ.ਕੇ.ਵੀ.ਵਾਈ. ਸਕੀਮ ਤਹਿਤ ਵਣ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਵੱਖ ਵੱਖ ਕਿਸਾਨਾਂ ਨੂੰ ਇਸ ਸਾਲ ਦੌਰਾਨ 1,58,000 ਕਲੋਨਲ ਸਫੈਦੇ ਮੁਫਤ ਸਪਲਾਈ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜੋ ਕਿਸਾਨ ਅਪਣੀ ਜਮੀਨ ‘ਤੇ ਕਲੋਨਲ ਸਫੈਦੇ ਲਗਾਉਣ ਦੇ ਚਾਹਵਾਨ ਹਨ, ਵਣ ਵਿਭਾਗ ਵਲੋਂ ਉਹਨਾਂ ਤੋ ਮੁਫ਼ਤ ਕਲੋਨਲ ਸਫੈਦਿਆਂ ਦੇ ਲਈ ਬਿਨੈ ਪੱਤਰ ਲਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਵੱਧ ਰਿਹਾ ਪ੍ਰਦੂਸ਼ਣ ਲੋਕਾਂ ਦੇ ਲਈ ਬੀਮਾਰੀਆਂ ਪੈਦਾ ਕਰ ਰਿਹਾ ਹੈ। ਇਹਨਾ ਬੀਮਾਰੀਆਂ ਤੋ ਬਚਣ ਦੇ ਲਈ ਇਕ ਹੀ ਉਪਾਅ ਹੈ ਕਿ ਵੱਧ ਤੋ ਵੱਧ ਪੋਦੇ ਲਗਾਏ ਜਾਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਿਆ ਜਾਵੇ। ਉਹਨਾ ਦੱਸਿਆ ਕਿ ਧਰਤੀ ‘ਤੇ ਰੁੱਖਾਂ ਦੀ ਸੰਖਿਆ ਵਧਾਉਣ ਦੇ ਲਈ ਅਤੇ ਧਰਤੀ ਹੇਠ ਪਾਣੀ ਦਾ ਪੱਧਰ ਠੀਕ ਬਣਾਈ ਰੱਖਣ ਦੇ ਲਈ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਸ਼੍ਰੀ ਬੱਬੂ ਨੇ ਜਿਲ੍ਹੇ ਦੇ ਕਿਸਾਨਾਂ, ਪੰਚਾਇਤਾਂ ਅਤੇ ਵੱਖ ਵੱਖ ਸੰਸਥਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖਾਲੀ ਪਈਆਂ ਜਮੀਨਾਂ ‘ਤੇ ਵੱਧ ਤੋ ਵੱਧ ਪੋਦੇ ਲਗਾਉਣ।ਉਹਨਾ ਕਿਹਾ ਕਿ ਜੇਕਰ ਅਸੀ ਇੱਕ ਪੌਦਾ ਲਗਾਉਦੇ ਹਾਂ ਤਾਂ ਆਉਣ ਵਾਲੀਆਂ ਕਈ ਪੀੜੀਆਂ ਉਸ ਦਾ ਲਾਭ ਲੈਦੀਆਂ ਹਨ। ਸਾਨੂੰ ਚਾਹੀਦਾ ਹੈ ਕਿ ਅਸੀ ਆਪਣੇ ਤੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੌਕੇ ‘ਤੇ ਇੱਕ ਪੌਦਾ ਲਗਾ ਕੇ ਇੰਨ੍ਹਾਂ ਦਿਵਸਾਂ ਨੂੰ ਮਨਾਈਏ ਅਤੇ ਉਸ ਪੌਦੇ ਦੀ ਦੇਖ-ਭਾਲ ਆਪਣੇ ਬੱਚਿਆਂ ਵਾਂਗ ਕਰੀਏ ਤਾਂ ਜੋ ਜਿਲ੍ਹਾ ਪਠਾਨਕੋਟ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media