Saturday, April 25, 2026

ਦਿਹਾਤੀ ਮਜਦੂਰ ਸਭਾ ਫੂਕਿਆ ਥਾਣਾ ਮੁੱਖੀ ਪੱਟੀ ਤੇ ਪੰਜਾਬ ਸਰਕਾਰ ਦਾ ਪੁਤਲਾ

PPN2008201515

ਪੱਟੀ, 20 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸਥਾਨਕ ਪਿੰਡ ਖੱਬੇ ਰਾਜਪੂਤਾਂ ਵਿਖੇ ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਐਸ.ਐਚ.ਓ ਪੱਟੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਪੱਤਰਕਾਰਾਂ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਦਿਹਾਤੀ ਮਜੂਦਰ ਸਭਾ ਦੇ ਆਗੂ ਬਲਦੇਵ ਸਿੰਘ ਅਤੇ ਲੋਕਾਂ ਨੇ ਦੱਸਿਆ ਕਿ ਐਸ.ਐਚ.ਓ ਪੱਟੀ ਥਾਣਾ ਮੁਖੀ ਘੱਟ ਅਤੇ ਅਕਾਲੀ ਵਰਕਰ ਜ਼ਿਆਦਾ ਹੈ। ਜਿਹੜਾ ਵੀ ਪ੍ਰਾਰਥੀ ਉਸ ਪਾਸ ਕੋਈ ਵੀ ਸ਼ਿਕਾਇਤ ਲੈ ਕੇ ਜਾਂਦਾ ਹੈ ਉਸ ਨੂੰ ਉਹ ਅਕਾਲੀ ਦਲ ਦਾ ਪਰਨਾ ਪਾਉਣ ਨੂੰ ਕਹਿੰਦੀ ਹੈ।ਮਜਦੂਰਾਂ ਨੂੰ ਜਾਤੀ ਸੂਚਕ ਸ਼ਬਦਾ ਨਾਲ ਸੰਬੋਧਨ ਕਰਦੀ ਹੈ।ਇਕੱਠੇ ਹੋਏ ਲੋਕਾਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਜੇਕਰ ਥਾਣਾ ਮੁਖੀ ਨੇ ਆਪਣਾ ਇਹ ਵਤੀਰਾ ਨਾ ਬਦਲਿਆਂ ਤਾਂ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਹੀਰਾ ਸਿੰਘ, ਪ੍ਰੀਤਮ ਕੌਰ, ਹਰਮਤਿ ਕੌਰ, ਰਣਜੀਤ ਕੌਰ, ਪ੍ਰਤਾਪ ਸਿੰਘ, ਤੋਤਾ ਸਿਮਘ, ਦਵਿੰਦਰ ਸਿੰਘ, ਗੁਰਪਰੀਤ ਸਿੰਘ, ਬਿੱਕਰ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ,ਬੂਟਾ ਸਿੰਘ, ਚਰਨਜੀਤ ਕੌਰ, ਜਸਬੀਰ ਕੌਰ, ਹਰਜਿੰਦਰ ਕੌਰ, ਸੁਖਜੀਤ ਕੌਰ, ਭੁਪਿੰਦਰ ਕੌਰ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply