Tuesday, September 29, 2026

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਮਨਾਇਆ ਵਣ ਮਹਾਂ ਉਤਸਵ

PPN2008201519

ਸਮਰਾਲਾ, 20 ਅਗਸਤ (ਪ. ਪ) ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਵਣ ਮਹਾਂ ਉਤਸਵ ਸਕੂਲ ਇੰਚਾਰਜ ਪਰਮਿੰਦਰ ਕੌਰ ਅਤੇ ਸੰਜੀਵ ਕੁਮਾਰ ਕਲਿਆਣ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇੱਕ ਸਾਦੇ ਪਰ ਪ੍ਰਭਾਸ਼ਾਲੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ੍ਰੀ ਭੂਸ਼ਣ ਖੰਨਾ ਬੀ. ਪੀ. ਈ. ਓ. ਸਮਰਾਲਾ -2 ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੇ ਇੱਕ ਬੂਟਾ ਲਗਾ ਕੇ ਬਣ ਮਹਾਂਉਤਸਵ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਭੂਸ਼ਨ ਖੰਨਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੌਕੇ ਸਮੇਂ ਵਿੱਚ ਜਿਸ ਤਰ੍ਹਾਂ ਸਾਡਾ ਸਮੁੱਚਾ ਵਾਤਾਵਰਨ ਪਲੀਤ ਹੋ ਰਿਹਾ ਹੈ, ਇਸ ਤਰ੍ਹਾਂ ਦੇ ਵਾਤਾਵਰਨ ਕਾਰਨ ਅਨੇਕਾਂ ਬਿਮਾਰੀਆਂ ਫੈਲ ਰਹੀਆਂ ਹਨ।ਇਸ ਵਾਤਾਵਰਨ ਨੂੰ ਬਚਾਉਣ ਲਈ ਸਭਾ ਤੋਂ ਵਧੀਆ ਤੇ ਉੱਤਮ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ।ਜਿਸ ਤਰ੍ਹਾਂ ਸਾਨੂੰ ਪਤਾ ਹੀ ਹੈ ਕਿ ਇਹ ਬੂਟੇ ਸਾਡੇ ਲਈ ਆਕਸੀਜਨ ਛੱਡਦੇ ਹਨ ਅਤੇ ਵਾਤਾਵਰਨ ਵਿੱਚ ਫੈਲੀਆਂ ਜਹਿਰੀਲੀਆਂ ਗੈਸਾਂ ਨੂੰ ਆਪਣੇ ਵਿੱਚ ਸੋਕ ਲੈਂਦੇ ਹਨ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਸਾਰੇ ਬੱਚੇ ਖਾਸ ਕਰਕੇ ਆਪਣੇ ਜਨਮ ਦਿਨ ਵਾਲੇ ਇੱਕ ਬੂਟਾ ਜਰੂਰ ਲਾਉਣ। ਇਸ ਮੌਕੇ ਮਾਸਟਰ ਸੰਜੀਵ ਕਲਿਆਣ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਸਾਡਾ ਆਲਾਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਸਾਡੇ ਮਨ ਵੀ ਸਾਫ ਸੁਥਰਾ ਬਣਦਾ ਹੈ। ਵਧੀਆ ਵਾਤਾਵਰਨ ਸਿਰਜਣ ਲਈ ਸਮੂਹ ਸਟਾਫ ਅਤੇ ਬੱਚਿਆਂ ਨੇ ਇਸ ਸਾਲ ਸਕੂਲ ਵਿੱਚ ਅਤੇ ਇਸ ਦੇ ਆਲੇ ਦੁਆਲੇ ਕਰੀਬ 200 ਬੂਟੇ ਲਾਉਣ ਦਾ ਟੀਚਾ ਮਿਥਿਆ ਹੈ, ਜੋ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸਕੂਲ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਪ੍ਰਣ ਕੀਤਾ ਕਿ ਉੁਹ ਸਾਰੇ ਇਸ ਮੌਸਮ ਦੌਰਾਨ ਘੱਟੋ ਘੱਟ ਵੀਹ ਦੇ ਕਰੀਬ ਹਰਕੇ ਜਣਾ ਪੌਦੇ ਲਾਵੇਗਾ ਅਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਸਵੱਛ ਬਣਾਉਣ ਵਿੱਚ ਯੋਗਦਾਨ ਪਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਊਸ਼ਾ ਰਾਣੀ ਬੀ. ਪੀ. ਈ. ਓ. ਮਾਛੀਵਾੜਾ, ਮੈਡਮ ਗੁਰਜਿੰਦਰ ਕੌਰ, ਪਸਵਕ ਚੇਅਰਮੈਨ ਅਵਤਾਰ ਸਿੰਘ ਘੋਲਾ, ਮਾਸਟਰ ਨਛੱਤਰ ਸਿੰਘ, ਮਾਸਟਰ ਰੁਲਦਾ ਸਿੰਘ, ਸੁਖਵਿੰਦਰ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜਰ ਸਨ। ਇਸ ਮੌਕੇ ਸੋਹਇੰਦਰਜੀਤ ਸਿੰਘ ਨਿੰਦਾ ਘੁਲਾਲ ਨੇ ਸਕੂਲ ਲਈ 50 ਪੌਦੇ ਦਾਨ ਦੇਣ ਦਾ ਐਲਾਨ ਵੀ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply