
ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਮੋਦੀ ਸਾਹਿਬ ਇਕੱਲਾ ਬਿਹਾਰ ਹੀ ਨਹਂੀ ਦੇਸ਼ ਦੀ ਹੋਂਦ ਵਿੱਚ ਵੱਡਾ ਹਿੱਸਾ ਪਾਉਣ ਵਾਲਾ ਅਤੇ ਭੁੱਖੇ ਢਿੱਡ ਹਿੰਦੋਸਤਾਨ ਦਾ ਢਿੱਡ ਭਰਨ ਵਾਲਾ ਪੰਜਾਬ ਵੀ ਤੁਹਾਡੇ ਦੇਸ਼ ਦਾ ਹਿੱਸਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਅਧੀਨ ਸੇਵਾਵਾਂ ਬੋਰਡ ਦੇ ਦੁਬਾਰਾ ਮੈਂਬਰ ਨਿਯੁੱਕਤ ਕੀਤੇ ਜਾਣ ਦੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਭਾਈ ਗਰੇਵਾਲ ਨੇ ਡੂੰਘੇ ਫ਼ਿਕਰ ਦਾ ਇਜ਼ਹਾਰ ਕਰਦਿਆ ਕਿਹਾ ਕਿ ਆਰਥਿਕ ਪੱਖੋਂ ਟੁੱਟ ਚੁੱਕਿਆ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੈ ਇਹ ਮਾਮਲਾ ਇਕੱਲੇ ਪੰਜਾਬ ਦਾ ਨਾ ਸਮਝਦਿਆਂ ਦੇਸ਼ ਦੀ ਫ਼ਿਕਰਮੰਦੀ ਦਾ ਮੁੱਦਾ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਅਤੇ ਕਿਰਤੀ ਨੇ ਦੇਸ਼ ਦੀ ਆਜ਼ਾਦੀ ਅਤੇ ਬਾਅਦ ਵਿਚ ਸਰਹੱਦਾਂ ਨੂੰ ਮਜਬੂਤ ਕਰਨਾ ਅਤੇ ਭੁੱਖੇ ਢਿੱਡ ਦੇਸ਼ ਨੂੰ ਅੰਨ ਪੈਦਾ ਕਰਕੇ ਦੇਣ ਵਰਗੇ ਵੱਡੇ ਅਹਿਸਾਨ ਕੀਤੇ ਹਨ।ਭਾਈ ਗਰੇਵਾਲ ਨੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੁੜ ਤੋਂ ਇਕ ਅਹਿਮ ਅਹੁੱਦੇ ਜਿੰਮੇਵਾਰੀ ਉਨਾਂ ਨੂੂੰ ਸੌਂਪੀ ਹੈ।
ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਪਰਮਜੀਤ ਸਿੰਘ ਨੇ ਭਾਈ ਗਰੇਵਾਲ ਨੂੰ ਸੂਚਨਾ ਕੇਂਦਰ ਵਿਖੇ ਸਿਰੋਪਾਓ ਅਤੇ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਸਮੇਂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ, ਜ਼ਿਲਾ ਪ੍ਰਧਾਨ ਅੰਮ੍ਰਿਤਸਰ ਦਿਸ਼ਾਦੀਪ ਸਿੰਘ ਵਾਰਿਸ ਸੂਫੀ, ਸੁਖਦੀਪ ਸਿੰਘ ਸਿੱਧਵਾਂ, ਦਵਿੰਦਰ ਸਿੰਘ ਮਰਦਾਨਾ, ਜ਼ਿਲਾ ਪ੍ਰਧਾਨ ਗੁਰਦਾਸਪੁਰ ਗੁਰਿੰਦਰ ਸਿੰਘ ਖਹਿਰਾ, ਤਪਿੰਦਰ ਸਿੰਘ ਪੋਹੀੜ੍ਹ, ਗੁਰਚਰਨ ਸਿੰਘ ਗਿੱਲ, ਗੁਰਬਖਸ਼ ਸਿੰਘ ਸੇਖੋਂ, ਮਨਜੀਤ ਸਿੰਘ ਸੈਣੀ, ਗੁਰਜੀਤ ਸਿੰਘ ਰੰਧਾਵਾ, ਅਮਨ ਬੱਲ, ਸਰਵਣ ਸਿੰਘ ਮਾਹਲ, ਬਲਵਿੰਦਰ ਸਿੰਘ ਸੰਧੂ, ਰਜਿੰਦਰ ਸਿੰਘ ਰਾਜਾ, ਵਿਕਰਮ ਸਿੰਘ, ਕੰਵਲਜੀਤ ਸਿੰਘ ਭੱਟੀ, ਰਵੀਸੇਰ ਸਿੰਘ, ਅੰਮ੍ਰਿਤਪਾਲ ਸਿੰਘ ਮਠਾੜੂ, ਗੁਰਜੋਤ ਸਿੰਘ ਬਾਜਵਾ, ਜਪਨਾਮ ਸਿੰਘ ਭਾਗੋਵਾਲ, ਗੁਰਮੀਤ ਸਿੰਘ ਸ਼ੇਰੋਵਾਲ, ਕਰਮਪਾਲ ਸਿੰਘ ਸੁਰਾਂ, ਗੁਰਮੇਲ ਸਿੰਘ ਗਿੱਲ, ਪਰਮਜੀਤ ਸਿੰਘ ਬਾਠ, ਧੀਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਹਰਚਰਨ ਸਿੰਘ ਪ੍ਰਧਾਨ, ਆਤਮਾ ਸਿੰਘ, ਸੁਖਦੀਪ ਸਿੰਘ ਗਿੱਲ, ਨੰਬਰਦਾਰ ਨੌਨਿਹਾਲ ਸਿੰਘ, ਹਰਪਾਲ ਸਿੰਘ ਜਗਰਾਓਂ, ਰਣਦੀਪ ਸਿੰਘ, ਕਮਲਪੀ੍ਰਤ ਸਿੰਘ, ਗੁਰਜਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media