Saturday, July 18, 2026

ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਨੌਸ਼ਿਹਰਾ ਪੰਚਾਇਤ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ

ਨਵੀਆਂ ਗਲੀਆਂ ਬਨਾਉਣ ਦੇ ਕੰਮ ਤੇ ਆਂਗਨਵਾੜੀ ਸੈਂਟਰ ਦਾ ਕੀਤਾ ਉਦਘਾਟਨ

PPN2308201510

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਵਿੱਚ ਪੈਂਦੀ ਮਜੀਠਾ ਰੋਡ ਸਥਿਤ ਨੌਸ਼ਿਹਰਾ ਪੰਚਾਇਤ ਨੂੰ ਵਿਕਾਸ ਕੰਮਾਂ ਲਈ 11 ਲੱਖ ਰਾਸ਼ੀ ਦਾ ਚੈਕ ਦਿੱਤਾ ਅਤੇ 10 ਲੱਖ ਦੀ ਲਾਗਤ ਨਾਲ ਨਵੀਂਆਂ ਕੰਕ੍ਰੀਟ ਦੀਆਂ ਗਲੀਆਂ ਬਣਾਉਣ ਦੇ ਕੰਮ ਦਾ ਵੀ ਸ਼ੁਭ ਆਰੰਭ ਕੀਤਾ ।ਸ਼੍ਰੀ ਜੋਸ਼ੀ ਨੇ ਪੰਚਾਇਤ ਵਿੱਚ ਨਵੇਂ ਬਣਾਏ ਗਏ ਆਂਗਨਵਾੜੀ ਸੈਂਟਰ ਦਾ ਉਦਘਾਟਨ ਵੀ ਕੀਤਾ ਅਤੇ ਬੱਚਿਆਂ ਨੂੰ ਕਿਤਾਬਾਂ ਵੰਡੀਆਂ ਅਤੇ ਇਸ ਦੇ ਨਾਲ ਹੀ ਇਸ ਸੈਂਟਰ ਵਾਸਤੇ 20 ਨਵੇਂ ਬੇਂਚ ਦੇਣ ਦਾ ਵੀ ਐਲਾਨ ਕੀਤਾ ।

              ਇਸ ਮੋਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਇਹਨਾਂ ਪੰਚਾਇਤਾਂ ਵਿਚ ਪਹਿਲਾਂ ਵੀ ਸੜ੍ਹਕਾਂ, ਸੀਵਰੇਜ, ਵਾਟਰ ਸਪਲਾਈ ਦੇ ਨਾਲ ਹੋਰ ਵੀ ਅਨੇਕਾਂ ਵਿਕਾਸ ਦੇ ਕੰਮ ਹੋ ਚੁੱਕੇ ਹਨ ਅਤੇ ਕੁੱਝ ਚੱਲ ਵੀ ਰਹੇ ਹਨ ਅਤੇ ਹੋਰ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਜਲਦੀ ਹੀ ਪੂਰੇ ਕਰਵਾ ਦਿੱਤੇ ਜਾਣਗੇ।ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਪੰਚਾਇਤ ਅਤੇ ਇਸ ਦੀ ਪੂਰੀ ਟੀਮ ਤੇ ਮਾਣ ਹੈ ਜੋ ਕਿ ਇਹ ਪੰਚਾਇਤ ਪੂਰੇ ਪੰਜਾਬ ਵਿਚ ਨੰਬਰ ਇੱਕ ‘ਤੇ ਆਈ ਹੈ ਅਤੇ ਇਸ ਦੇ ਨਾਲ ਹੀ ਦੋ ਹੋਰ ਐਵਾਰਡ ਵੀ ਜਿੱਤੇ ਹਨ ਅਤੇ ਪੰਚਾਇਤ ਨੂੰ ਇਨਾਮ ਵਜੋਂ ਲੱਖਾਂ ਰੁਪਏ ਦੀ ਰਾਸ਼ੀ ਵੀ ਮਿਲੀ ਹੈ ਜੋ ਕਿ ਪੰਚਾਇਤ ਵਿਚ ਵਿਕਾਸ ਦੇ ਕੰਮਾਂ ਲਈ ਵਰਤੀ ਗਈ ਹੈ ।ਉਹਨਾਂ ਕਿਹਾ ਕਿ ਬਹੁਤ ਜਲਦ ਹੀ ਇਸ ਪੰਚਾਇਤ ਅਤੇ ਨਜਦੀਕੀ ਇਲਾਕਿਆਂ ਦੇ ਨੌਜਵਾਨਾਂ ਲਈ ਇਥੇ ਨਵਾਂ ਸਪੋਰਟਸ ਸਟੇਡੀਅਮ ਬਣਾਇਆ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਦੀ ਖੇਡਾਂ ਵਾਲ ਰੁੱਚੀ ਵਧੇਗੀ ਅਤੇ ਉਹ ਨਸ਼ੇ ਦੀ ਦਲਦਲ ਤੋਂ ਵੀ ਬਚੇ ਰਹਿਣਗੇ।ਸ਼੍ਰੀ ਜੋਸ਼ੀ ਨੂੰ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਅਮਰਜੀਤ ਸਿੰਘ, ਸਰਪੰਚ ਲਖਵਿੰਦਰ ਸਿੰਘ, ਜਗੀਰ ਸਿੰਘ, ਰਾਕੇਸ਼ ਭਰਦਵਾਜ, ਪੱਪੂ ਮਹਾਜਨ, ਨਵਦੀਪ ਸਿੰਘ, ਪਰਸਨ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਕਰਮ ਸਿੰਘ, ਨਿਰਮਲ ਸਿੰਘ, ਚਮਨ ਲਾਲ ਆਦਿ ਹਾਜਰ ਸਨ ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply