Saturday, September 26, 2026

ਬਿਜਲੀ ਮਹਿਕਮੇ ਦੀ ਢਿੱਲੀ ਕਾਰਜ਼ਗਾਰੀ ਢਾਈ ਘੰਟਿਆਂ ਬਾਅਦ ਚੁੱਕੀ ਸੜਕ ‘ਤੇ ਡਿੱਗੀ ਕਰੰਟ ਵਾਲੀ ਤਾਰ

PPN2308201508

PPN2308201509

ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਅਜੇ ਕੁੱਝ ਦਿਨ ਪਹਿਲਾਂ ਹੀ ਚੋਰੀ ਤਾਰ ਲਗਾਉਣ ਨਾਲ ਤਾਰ ਤੋ ਪਏ ਕਰੰਟ ਪੈਣ ਨਾਲ ਇੱਕ ਦੀ ਮੋਕੇ ‘ਤੇ ਮੋਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਵਾਪਰੀ ਘਟਨਾ ਤੋਂ ਲੱਗਦਾ ਹੈ ਬਿਜ਼ਲੀ ਮਹਿਕਮੇ ਨੇ ਕੋਈ ਸਬਕ ਨਹੀਂ ਸਿਖਿਆ।ਅਜਿਹਾ ਹੀ ਗੰਭੀਰ ਖਤਰਾ ਅੱਜ ਖਾਲੜਾ ਪੈਟਰੋਲ ਪੰਪ ਦੇ ਨੇੜੇ ਸੜਕ ਵਿਚ ਟੁੱਟ ਕੇ ਡਿੱਗੀ ਬਿਜਲੀ ਦੀ ਕਰੰਟ ਵਾਲੀ ਲਾਈਨ ਤੋਂ ਬਣ ਗਿਆ, ਜਿਸ ਨੂੰ ਤਕਰੀਬਨ ਢਾਈ ਘੰਟਿਆਂ ਬਾਅਦ ਹਟਾਇਆ ਗਿਆ।
ਮਿਲੀ ਹੋਈ ਜਾਣਕਾਰੀ ਅਨੁਸਾਰ ਇਹ ਬਿਜਲੀ ਦੀ ਤਾਰ ਤਕਰੀਬਨ ਸਵੇਰੇ 8:00 ਵਜੇ ਤਂੋ ਪਹਿਲਾਂ ਦੀ ਹੀ ਸੜਕ ਤੇ ਡਿੱਗੀ ਪਈ ਸੀ ਅਤੇ ਪ੍ਰੱਤਖ ਦਰਸ਼ੀਆਂ ਅਨੁਸਾਰ ਇਸ ਵਿੱਚ ਫੁੱਲ ਕਰੰਟ ਆ ਰਿਹਾ ਸੀ ਅਤੇ ਇਹ ਤਾਰ ਸੜਕ ਦੇ ਵਿਚਕਾਰ ਡਿੱਗੀ ਹੋਣ ਕਰਕੇ ਹਾਦਸੇ ਦਾ ਖਤਰਾ ਬਣ ਗਿਆ।ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਿੱਗੀ ਹੋਈ ਬਿਜਲੀ ਦੀ ਇਸ ਤਾਰ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ ਗਿਆ, ਪ੍ਰੰਤੂ ਬਿਜ਼ਲੀ ਮਹਿਕਮੇ ਦੇ ਕਰਮਚਾਰੀ ਤਕਰੀਬਨ 10:30 ਵਜੇ ਪੁੱਜੇ ਅਤੇ ਉਨਾਂ ਵਲੋਂ ਇਹ ਤਾਰ ਸੜਕ ਤੋਂ ਹਟਾਈ ਗਈ। ਇਸ ਸਬੰਧੀ ਜਦ ਐਸ. ਡੀ. ਓ ਬੂਟਾ ਰਾਮ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕੀ ਇਹ ਤਾਰ ਅਚਾਨਕ ਟੁੱਟ ਕੇ ਡਿੱਗ ਪਈ ਸੀ, ਜੋ ਬਿਜਲੀ ਮੁਾਲਜ਼ਮਾਂ ਵਲੋਂ ਹਟਾ ਦਿੱਤੀ ਗਈ ਹੈ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply