Monday, April 6, 2026

ਸਾਈਬਰ ਅਪਰਾਧ ਜੋਰਾਂ ‘ਤੇ -ਪੰਜਾਬ ਰਾਜ ਪਾਵਰਕਾਮ ਦੇ ਮੁਲਾਜ਼ਮ ਦੇ ਖਾਤੇ ਚੋਂ 20000 ਉਡਾਏ

ਛੇਹਰਟਾ, 23 ਅਗਸਤ (ਪ.ਪ) – ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬੈਂਕ ਗ੍ਰਾਹਕਾਂ ਨੂੰ ਫੋਨ ਤੇ ਗੁੰਮਰਾਹ ਕਰਕੇ ਉਨਾਂ ਦੇ ਏਟੀਐਮ ਕਾਰਡ ਨੰਬਰ ਹਾਸਲ ਕਰਕੇ ਖਰੀਦਾਰੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਰਾਜ ਪਾਵਰਕਾਮ ਦੇ ਮੁਲਾਜਮ ਅਸ਼ਵਨੀ ਜੋਸ਼ੀ ਵਾਸੀ ਛੇਹਰਟਾ ਦੇ ਨਿੱਜੀ ਮੋਬਾਇਲ ਤੋਂ ਇੱਕ ਵਿਅਕਤੀ ਨੇ ਬੈਂਕ ਅਧਿਕਾਰੀ ਬਣ ਕੇ ਫੋਨ ਕੀਤਾ ਤੇ ਉਨਾਂ ਦੇ ਬੈਂਕ ਦੀ ਗੁਪਤ ਜਾਣਕਾਰੀ ਹਾਸਲ ਕੀਤੀ ਤੇ ਉਨਾਂ ਦੇ ਬੈਂਕ ਖਾਤੇ ਵਿਚੋਂ ਕਰੀਬ 20 ਹਜਾਰ ਰੁਪਏ ਕੱਢਵਾ ਲਏ। ਪੀੜਤ ਅਸ਼ਵਨੀ ਜੌਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 9:40 ਤੇ ਉਨਾਂ ਨੂੰ ਇਕ ਵਿਅਕਤੀ ਨੇ ਫੋਨ ਕਰਕੇ ਸਟੇਟ ਬੈਂਕ ਆੱਫ ਇੰਡੀਆ ਦੀ ਮੈਨ ਬ੍ਰਾਂਚ ਦਾ ਮੈਨੇਜਰ ਆਰ. ਕੇ ਸਰਮਾ ਦੱਸਿਆ ਤੇ ਕਿਹਾ ਕਿ ਉਨਾ ਦੀ ਏਟੀਐਮ ਕਾਰਡ ਦੀ ਮਿਆਦ ਖਤਮ ਹੌਣ ਵਾਲੀ ਹੈ, ਜਿਸ ਦੀ ਅੱਜ ਆਖਿਰੀ ਤਾਰੀਕ ਹੈ, ਉਸ ਨੂੰ ਦੁਬਾਰਾ ਚਾਲੂ ਰੱਖਣ ਲਈ ਗੁਪਤ ਜਾਣਕਾਰੀ ਮੰਗੀ ਤਾਂ ਉਨਾਂ ਨੇ ਇਹ ਜੲਣਕਾਰੀ ਦੇ ਦਿੱਤੀ, ਪ੍ਰੰਤੂ ਉਨਾਂ ਦੇ ਉਸ ਸਮੇਂ ਹੋਸ਼ ਉਡ ਗਏ ਜਦ ਸ਼ਨੀਵਾਰ ਦੁਪਹਿਰ ਨੂੰ ਬੈਂਕ ਵਿਚ ਪੈਸੇ ਕੱਢਵਾਉਣ ਗਏ ਤਾਂ ਉਨਾਂ ਦੇ ਬੈਂਕ ਖਾਤੇ ਵਿਚ ਬਕਾਇਆ ਰਕਮ ਨਹੀ ਸੀ, ਜਦ ਉਨਾਂ ਇਸ ਸਬੰਧੀ ਸਟੇਟ ਬੈਂਕ ਆਫ ਪਟਿਆਲਾ ਪੁਤਲੀਘਰ ਨੂੰ ਸ਼ਿਕਾਇਤ ਕੀਤੀ ਤਾਂ ਉਨਾ ਦੱਸਿਆ ਕਿ ਉਨਾਂ ਦੇ ਖਾਤੇ ਵਿਚੋਂ 20 ਹਜਾਰ ਰੁਪਏ ਆਨਲਾਈਨ ਸ਼ਾਪਿੰਗ ਹੋ ਚੁੱਕੀ ਹੈ।  ਜਿਕਰਯੋਗ ਹੈ ਕਿ ਵੱਖ-ਵੱਖ ਬੈਂਕਾਂ ਵਲੋਂ ਲੋਕਾਂ ਨੰ ਜਾਗਰੂਕ ਕਰਨ ਲਈ ਐਸ਼.ਐਮ.ਐਸ ਅਤੇ ਈ. ਮੇਲ ਭੇਜੀਆਂ ਜਾਂਦੀਆਂ ਹਨ , ਪ੍ਰੰਤੂ ਲੋਕਾਂ ਦੀ ਅਣਗਹਿਲੀ ਕਾਰਣ ਉਨਾਂ ਨੂੰ ਅਜਿਹੀ ਠੱਗੀ ਦਾ ਸ਼ਿਕਾਰ ਬਨਣਾ ਪੈ ਜਾਂਦਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply