Monday, April 6, 2026

ਹਿਸਾਬ ਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਕੀਤੇ ਨਿਯੁੱਕਤ

ਜਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਦੇ ਅਧਿਆਪਕਾਂ ਨੂੰ ਅੰਗਰੇਜ਼ੀ ਤੇ ਹਿਸਾਬ ਦਾ ਪੜਾਉਣਗੇ ਪਾਠ

PPN2408201507

ਬਟਾਲਾ, 24 ਅਗਸਤ (ਨਰਿੰਦਰ ਬਰਨਾਲ )- ਮਾਨਯੋਗ ਸਿਖਿਆ ਮੰਤਰੀ ਪੰਜਾਬ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਗੁਰਦਾਸਪੁਰ ਸਾਰਥਰ ਜਤਨਾਂ ਤੋਂ ਇਲਾਵਾ ਪੰਜਾਬ ਸਕੂਲ ਸਿਖਿਆ ਵਿਭਾਂਗ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦਾ ਗਿਆਨ ਦੇਣ ਵਾਸਤੇ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਦੀ ਨਿਯੁਕਤੀ ਕੀਤੀ ਹੈ। ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਪੱੱਤਰ ਨੰਬਰ ਡਾਇਟ 15- 2015 ਮਿਤੀ ਗੁਰਦਾਸਪੁਰ 21 ਅਗਸਤ 2015 ਦੇ ਅਨੁਸਾਰ ਰਮਸਅ ਤਹਿਤ ਅੰਗਰੇਜ਼ੀ ਵਿਸ਼ੇ ਦੇ ਰਿਸੋਰਸ ਪਰਸਨਾ, ਮਾਸਟਰ ਟ੍ਰੇਨਰਾ ਦੀ ਇੱਕ ਰੋਜਾ ਟ੍ਰੇਨਿੰਗ ਲਗਾ ਦਿਤੀ ਗਈ ਹੈ। ਇੱਕ ਰੋਜ਼ਾ ਟ੍ਰੇਨਿੰਗ ਪ੍ਰਾਪਤ ਕਰਨ ਤੋ ਬਾਅਦ ਇਹੀ ਅੰਗਰੇਜੀ ਵਿਸ਼ੇ ਦੇ ਰਿਸੋਰਸ ਪਰਸਨ ਜਿਲ੍ਹਾਂ ਵਾਈਜ਼ ਪਠਾਨਕੋਟ ਤੇ ਗੁਰਦਾਸਪੁਰ ਦੀ ਡਾਇਟ ਵਿਖੇ ਮਿਤੀ੨੬ ਜੁਲਾਈ ਤੋਂ 28 ਜੁਲਾਈ ਤੱਕ ਵੱਖ ਸਕੂਲਾਂ ਤੋਂ ਆਏ ਅਧਿਅਪਕਾਂ ਟ੍ਰੇਨਿੰਗ ਦੇਣਗੇ। ਇਹਨਾ ਰਿਸੋਰਸ ਪਰਸਨਾ ਵਿੱਚ ਤਰੁਣ ਸਿੰਘ ਜਾਗੋਵਾਲ ਬਾਂਗਰ, ਰੁਪਿੰਦਰਜੀਤ ਕੌਰ ਧਾਲੀਵਾਲ ਸਕੰਸਸ ਡੇਰਾ ਬਾਬਾ ਨਾਨਕ,ਵਿਜੈ ਕੁਮਾਰ ਸਰਕਾਰੀ ਮਿਡਲ ਸਕੂਲ ਭੈਣੀ ਪਸਵਾਲ,ਅਰਵਿੰਦਰ ਕੌਰ ਸ ਕੰ ਸ ਸ ਕਾਹਨੂੰਵਾਨ,ਨਰਿੰਦਰ ਸਿੰਘ ਬਿਸ਼ਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ, ਪ੍ਰੇਮ ਪਾਲ ਅੰਗਰੇਜੀ ਮਾਸਟਰ ਸ ਸ ਸ ਸ ਘੁੰਮਣ ਕਲਾਂ, ਸਤਨਾਮ ਸਿੰਘ ਸ ਹ ਸ ਲੇਹਲ,ਅਸਵਨੀ ਕੁਮਾਰ ਸ ਸ ਸ ਸ ਝਾਵਰ, ਇੰਦਰਜੀਤ ਸ਼ਰਮਾ ਸ ਮਿ ਸ ਸਿਧਵਾਂ,ਰਾਮ ਪ੍ਰਕਾਸ਼ ਸ ਮਿ ਸ ਮਾੜੀ ਪਠਾਨਕੋਟ,ਅਮਿਤਾ ਸ ਮਿ ਸ ਗੂੜਾਂਕਲਾਂ, ਅਜੀਤ ਕੁਮਾਰ ਸ ਸ ਸ ਸ ਖੋਜਕੀ ਚੱਕ , ਵਿਦਿਆ ਸਾਗਰ ਸ ਮਿ ਸ ਢਾਗੂ ਸਰਾਂ ਪਠਾਨਕੋਟ ਦੇ ਨਾਮ ਪ੍ਰਮੱਖ ਹਨ। ਇਹਨਾਂ ਰਿਸੋਰਸ ਪਰਸਨਾਂ ਦੇ ਸਕੂਲਾਂ ਨੂੰ ਪੱਤਰ ਭੇਜ ਕਿ ਸਬੰਧਿਤ ਅਧਿਆਪਕਾਂ ਨੂੰ ਡਾਇਟ ਗੁਰਦਾਸਪੁਰ ਤੇ ਪਠਾਨਕੋਟ ਵਿਖੇ ਹਾਜਰ ਕਰਨ ਵਾਸਤੇ ਸਕੂਲ ਮੁਖੀਆਂ ਨੂੰ ਪਾਬੰਦ ਕੀਤਾ ਗਿਆ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply