
ਅੰਮ੍ਰਿਤਸਰ, 28 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਅੱਜ ਇਥੇ ਯੂਥ ਫੈਸਟੀਵਲਾਂ ਤੋ ਪਹਿਲਾਂ ਮਿਊਜਕ (ਸ਼ਬਦ/ਭਜਨ, ਵਾਰ/ਕਵੀਸ਼ਰੀ) ਦੀ ਵਰਕਸ਼ਾਪ ਡਾ. ਜਗਜੀਤ ਕੌਰ ਦੀ ਅਗਵਾਈ ਵਿਚ ਕਰਵਾਈ ਗਈ। ਵਰਕਸ਼ਾਪ ਦੇ ਪਹਿਲੇ ਦਿਨ ਫਾਈਨ ਆਰਟਸ ਦੇ ਮਾਹਿਰਾਂ ਨੇ ਅਹਿਮ ਜਾਣਕਾਰੀ ਦਿੱਤੀ। ਅੱਜ ਦੀ ਵਰਕਸ਼ਾਪ ਦਾ ਮੰਤਵ ਸ਼ਬਦ, ਵਾਰ, ਕਵਿਸ਼ਰੀ ਦੇ ਤਕਨੀਕੀ ਨੁਕਤਿਆਂ ਨਾਲ ਯੂਥ ਫੈਸਟੀਵਲਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਆਪਣੀਆਂ ਪੇਸ਼ਕਾਰੀਆਂ ਹੋਰ ਵਧੀਆਂ ਢੰਗ ਨਾਲ ਦੇ ਸਕਣ ਤੇ ਮੰਨ ਚਾਹਿਆ ਮੁਕਾਮ ਹਾਂਸਲ ਕਰ ਸਕਣ।
ਇਸ ਵਰਕਸ਼ਾਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਨੇ ਹਿੱਸਾ ਲਿਆ। ਡਾ: ਜਗਜੀਤ ਕੌਰ ਡਾਇਰੈਕਟਰ ਯੂਥ ਵੈਲਫੇਅਰ ਨੇ ਆਏ ਵਿਦਵਾਨਾਂ ਡਾ: ਸੂਬਾ ਸਿੰਘ ਅਤੇ ਡਾ: ਕੰਵਲਜੀਤ ਸਿੰਘ ਜੀ ਨੂੰ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਇਸ ਵਰਕਸ਼ਾਪ ਦਾ ਮਕਸਦ ਦੱਸਦਿਆਂ ਵਿਸ਼ਾ ਮਾਹਿਰਾਂ ਦੀ ਆਪਣੇ ਖੇਤਰ ਨੂੰ ਦੇਣ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਿਆ। ਸਭ ਤੋਂ ਪਹਿਲਾ ਵਿਸ਼ੇ ਦੇ ਮਾਹਿਰ ਤੇ ਵਿਦਵਾਨ ਡਾ: ਕੰਵਲਜੀਤ ਸਿੰਘ ਨੇ ਤਕਨੀਕੀ ਨੁਕਤਿਆਂ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ, ਅਧਿਆਪਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਨਿਰਸੰਕੋਚ ਹੋ ਕੇ ਦੱਸਣ ਲਈ ਕਿਹਾ। ਵੱਖ ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ, ਅਧਿਆਪਕਾਂ ਨੇ ਸਵਾਲ ਕੀਤੇ ਜੋ ਗਰੁੱਪ ਸਾਂਗ, ਸ਼ਬਦ, ਵਾਰ ਤੇ ਕਵੀਸ਼ਰੀ ਨਾਲ ਸਬੰਧਿਤ ਸਨ। ਗਰੁੱਪ ਸਾਂਗ ਇੰਡੀਅਨ ਵਿਚ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਫੋਕ ਸੌਗ ਗਾਉਣ ਦਾ ਸੁਝਾਅ ਦਿੱਤਾ ਗਿਆ। ਪਹਿਰਾਵੇ ਬਾਰੇ ਰਾਗਾਂ ਦੀ ਚੋਣ ਸ਼ਬਦਾਂ ਦੀ ਚੋਣ, ਸਾਜਾਂ ਦੀ ਚੋਣ, ਸੁਰਾਂ ਬਾਰੇ ਦੱਸਿਆ। ਉਹਨਾਂ ਤੋ ਬਾਅਦ ਡਾ: ਸੂਬਾ ਸਿੰਘ ਜੀ ਨੇ ਦੱਸਿਆ ਕਿ ਉਹ ਟੀਮਾਂ ਸਫਲ ਹੁੰਦੀਆਂ ਹਨ ਜਿੰਨਾਂ ਵਿਚ ਲਗਨ, ਭਾਵਨਾ ਨਾਲ ਤਕਨੀਕੀ ਨੁਕਤੇ ਜਾਣਨ ਦੀ ਸਮਰੱਥਾ ਹੋਵੇ। ਵਾਰਾਂ ਨਾਲ ਵਿਸਥਾਰ ਬਾਰੇ ਦੱਸਦੇ ਹੋਏ ਪੇਸ਼ਕਾਰੀ ਪਹਿਰਾਵੇ ਬਾਰੇ ਦੱਸਿਆ। ਖੜੇ ਹੋਣ ਦਾ ਅੰਦਾਜ, ਵਰਤੇ ਜਾਣ ਵਾਲੇ ਸਾਜਾਂ ਬਾਰੇ ਦੱਸਿਆ।
ਵਰਕਸ਼ਾਪ ਦੇ ਅੰਤ ਵਿਚ ਯੂਥ ਵੇਲਫੇਅਰ ਡਾਇਰੈਕਟਰ ਡਾ: ਜਗਜੀਤ ਕੌਰ ਨੇ ਖੇਤਰੀ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ, ਅਧਿਆਪਕਾਂ ਦਾ ਵੀ ਧੰਨਵਾਦ ਕਰਦੇ ਹੋਏ ਹਦਾਇਤ ਕੀਤੀ ਕਿ ਖੇਤਰੀ ਮਾਹਿਰਾਂ ਦੇ ਦੱਸੇ ਗਏ ਤਕਨੀਕੀ ਨੁਕਤਿਆਂ ਨੂੰ ਧਿਆਨ ਵਿਚ ਰੱਖਿਆ ਜਾਵੇ। ਫੈਸਟੀਵਲ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media