Sunday, August 30, 2026

ਸਮਾਰਟ ਸਿਟੀ ਨਾਲ ਅਕਾਲੀ ਦਲ ਨੇ ਚੋਣ ਵਾਆਦਾ ਕੀਤਾ ਪੂਰਾ- ਰਾਜਵਿੰਦਰ ਰਾਜ

Rajwinder Rajਅੰਮ੍ਰਿਤਸਰ, 28 ਅਗਸਤ (ਗੁਰਚਰਨ ਸਿੰਘ) – ਸਮਾਰਟ ਸਿਟੀ ਦੇ ਐਲਾਨ ਨਾਲ ਅਕਾਲੀ -ਭਾਜਪਾ ਵੱਲੋ ਲੋਕਾਂ ਨਾਲ ਚੋਣਾ ਸਮੇਂ ਕੀਤਾ ਵਾਅਦਾ ਪੂਰਾ ਕਰ ਲਿਆ ਗਿਆ।ਚੌਣਵੇਂ ਪੱਤਰਕਾਰਾ ਨੂੰ ਸੰਬੋਧਨ ਕਰਦਿਆਂ ਜਿਲ੍ਹਾਂ ਅਕਾਲੀ ਜੱਥਾ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਨੇ ਅੰਮ੍ਰਿਤਸਰ ਵਿਚ ਆਈ.ਆਈ.ਐਮ, ਵਿਰਾਸਤੀ ਸ਼ਹਿਰ ਦਾ ਦਰਜਾ ਤੇ ਹੁਣ ਸਮਾਰਟ ਸਿਟੀ ਜਿਡੇ ਵੱਡੇ ਪ੍ਰੋਜੈਕਟਾਂ ਨਾਲ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਦਲ ਜਾਵੇਗੀ ਤੇ ਅੰਮ੍ਰਿਤਸਰ ਸ਼ਹਿਰ ਦੁਨੀਆਂ ਦੇ ਚੋਣਵਿਆਂ ਸ਼ਹਿਰਾਂ ਦੀ ਕਤਾਰ ਵਿਚ ਆ ਜਾਵੇਗਾ।ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਇਸ ਨਾਲ ਅੰਮ੍ਰਿਤਸਰ ਸ਼ਹਿਰ ਦੇ ਟੂਰਿਜ਼ਮ ਨੂੰ ਹੋਰ ਵਧਾਵਾ ਮਿਲੇਗਾ ਤੇ ਲੋਕਾਂ ਨੂੰ ਰੋਜਗਾਰ ਦੇ ਵੱਧ ਮੌਕੇ ਮਿਲਣ ਨਾਲ ਬੇਰੋਜਗਾਰੀ ਦੂਰ ਹੋਵੇਗੀ।ਉਨਾਂ ਕਿਹਾ ਅਕਾਲੀ ਦਲ ਭਾਜਪਾ ਨੇ ਜੋ ਆਪਣੇ ਥੋੜੇ ਸਮੇ ਵਿਚ ਪੰਜਾਬ ਵਿਚ ਭਾਰੀ ਵਿਕਾਸ ਕੀਤਾ ਹੈ, ਉਸ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਹਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply