Friday, June 19, 2026

ਐਡਵੋਕੇਟ ਵਰਮਾ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੀ ਐਡਵਾਈਜ਼ਰੀ ਕਮੇਟੀ ਦਾ ਕੋ-ਆਪਟ ਮੈਂਬਰ ਨਿਯੁੱਕਤ

PPN2908201503

ਮਾਲੇਰਕੋਟਲਾ 28 ਅਗਸਤ (ਹਰਮਿੰਦਰ ਸਿੰਘ) ਜ਼ਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਐਡਵੋਕੇਟ ਦੇਵਨ ਵਰਮਾ ਮਾਲੇਰਕੋਟਲਾ ਨੂੰ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੀ ਐਡਵਾਈਜਰੀ ਕਮੇਟੀ ਦਾ ਕੋ-ਅਪਟੀਸ਼ਨ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜਿਸ ਲਈ ਬੀਤੇ ਦਿਨੀ ਸਥਾਨਕ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਵਲੋਂ ਐਡਵੋਕੇਟ ਦੇਵਨ ਵਰਮਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਦੇਵਨ ਵਰਮਾ ਦੇ ਪਿਤਾ ਐਡਵੋਕੇਟ ਅਰੂਣ ਵਰਮਾ ਨੇ ਦੱਸਿਆ ਕਿ ਐਡਵਾਈਜਰੀ ਕਮੇਟੀ ਦਾ ਮੈਂਬਰ ਚੁਣਿਆ ਜਾਣਾ ਬਹੁਤ ਵੱਡੀ ਪ੍ਰਾਪਤੀ ਹੈ। ਉਨਾਂ ਨੇ ਦੱਸਿਆ ਕਿ ਸੰਬੰਧਿਤ ਐਡਵਾਈਜਰੀ ਕਮੇਟੀ ਕਿਸੇ ਵੀ ਜ਼ਿਲੇ ਦੀ ਬਾਰ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨਾਲ ਹੋਏ ਹਾਦਸੇ ਵਿਚ ਉਸ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਮੁਆਵਜਾ ਨਿਸ਼ਚਿਤ ਕਰਦੀ ਹੈ ਤਾਂ ਕਿ ਉਸ ਮੈਂਬਰ ਨੂੰ ਇਸ ਦੁੱਖ ਦੀ ਘੜੀ ਵਿਚ ਆਰਥਿਕ ਸਹਾਇਤਾ ਦਿੱਤੀ ਜਾ ਸਕੇ। ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਲੁਧਿਆਣਾ ਅਤੇ ਮਾਲੇਰਕੋਟਲਾ ਦੇ ਵਕੀਲਾਂ ਵਲੋਂ ਇਸ ਪ੍ਰਾਪਤੀ ਵਾਸਤੇ ਐਡਵੋਕੇਟ ਦੇਵਨ ਵਰਮਾ ਨੂੰ ਵਧਾਈਆਂ ਮਿਲ ਰਹੀਆਂ ਹਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply