Monday, August 3, 2026

ਜਿਲ੍ਹਾ ਸੰਗਰੂਰ ਵਿਖੇ ਨਵੇਂ ਤੈਨਾਤ ਐਸ.ਐਸ.ਪੀ ਸ. ਪ੍ਰਿਤਪਾਲ ਸਿਘ ਥਿੰਦ ਸਨਮਾਨਿਤ

PPN3008201510
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਜਿਲ੍ਹਾ ਸੰਗਰੂਰ ਵਿਖੇ ਨਵੇਂ ਤੈਨਾਤ ਐਸ.ਐਸ.ਪੀ ਸ. ਪ੍ਰਿਤਪਾਲ ਸਿਘ ਥਿੰਦ ਨੂੰ ਸਨਮਾਨਿਤ ਕਰਨ ਲਈ ਮਾਲੇਰਕੋਟਲਾ ਦੇ ਕੁੱਝ ਪ੍ਰਮੁੱਖ ਸ਼ਖਸ਼ਿਅਤਾਂ ਵਿੱਚ ਸ਼ਾਮਲ ਮਾਇਨੋਰਟੀ ਪੀਸ ਕਮੇਟੀ ਜਿਲ੍ਹਾ ਸੰਗਰੂਰ ਦੇ ਕੋਆਡੀਨੇਟਰ ਅਨਵਾਰ ਸੈਫੀ, ਸਬ-ਡਵੀਜਨ ਮਾਲੇਰਕੋਟਲਾ ਪੀਸ ਕਮੇਟੀ ਦੇ ਕੌਆਡੀਨੇਟਰ ਮੁਕੱਰਮ ਸੈਫੀ, ਮੈਂਬਰ ਮੁਹੰਮਦ ਸ਼ਫੀਕ, ਅਦਾਰਾ ਮਿਲਤ-ਏ ਲੋਹਾਰਾਂ ਦੇ ਆਗੂ ਮੁਹੰਮਦ ਅਖਤਰ ਖਿਲਜ਼ੀ ਨੇ ਸ. ਪਿਰਤਪਾਲ ਸਿੰਘ ਥਿੰਦ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ ਸ. ਪ੍ਰਿਤਪਾਲ ਸਿੰਘ ਥਿੰਦ ਜੋ ਕਿ ਇਕ ਈਮਾਨਦਾਰ ਪੁਲਿਸ ਅਫਸਰ ਹਨ ਜਿਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਹਰੇਕ ਜਗ੍ਹਾ ਤੇ ਅਮਨ ਸ਼ਾਂਤੀ ਕਾਇਮ ਰਹੇ ਅਤੇ ਇਸ ਲਈ ਉਹ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ।ਉਨ੍ਹਾਂ ਦੀ ਇਮਾਨਦਾਰੀ ਦੀਆਂ ਮਿਸਾਲਾਂ ਉਨ੍ਹਾਂ ਦੇ ਪਿਛਲੇ ਰਿਕਾਰਡ ਤੋਂ ਮਿਲ ਸਕਦੀ ਹੈ। ਇਸ ਮੌਕੇ ਸ. ਪ੍ਰਿਤਪਾਲ ਸਿੰਘ ਥਿੰਦ ਨੇ ਭਰੋਸਾ ਦਿਵਾਇਆ ਕਿ ਜਿਲ੍ਹਾ ਸੰਗਰੂਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਉਹ ਹਰ ਸੰਭਵ ਯਤਨ ਕਰਨਗੇ ਅਤੇ ਵਿਸ਼ੇਸ਼ ਤੌਰ ਤੇ ਇਤਿਹਾਸਕ ਸ਼ਹਿਰ ਮਾਲੇ5ਰਕੋਟਲਾ ਜਿਥੇ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਦੀ ਤਰ੍ਹਾਂ ਰਹਿੰਦੇ ਹਨ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨਗੇ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply