Friday, March 27, 2026

ਵਿਦਿਆਰਥੀਆਂ ਅੰਦਰ ਵਿਸ਼ਵਾਸ ਪੈਦਾ ਕਰਨਾ ਤੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਣਾ ਜ਼ਰੂਰੀ – ਮੈਡਮ ਰਮਨਦੀਪ ਕੌਰ

PPN3008201511
ਮਲੇਰਕੋਟਲਾ (ਸੰਦੌੜ), 30 ਅਗਸਤ (ਹਰਮਿੰਦਰ ਸਿੰਘ ਭੱਟ)- ਸਰਕਾਰੀ ਕਾਲਜ਼ ਮੋਹਾਲੀ ਦੀ ਸਾਬਕਾ ਲੈਕਚਰਾਰ ਮੈਡਮ ਰਮਨਦੀਪ ਕੌਰ ਨੇ ਸਥਾਨਕ ਸਰਕਾਰੀ ਕਾਲਜ਼ ਆਫ ਐਜੁਕੇਸ਼ਨ ਵਿਖੇ ਇੱਕ ਸਫਲਤਾਪੂਰਵਕ ਵਿਸਥਾਰਿਤ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਨ ਦਾ ਕਿੱਤਾ ਇੱਕ ਕਲਾ ਦੇ ਨਾਲ-ਨਾਲ ਸਾਇੰਸ ਵੀ ਹੈ ਅਤੇ ਇਸ ਨੂੰ ਵਾਸਤਵਿਕ ਜੀਵਨ ਨਾਲ ਜੋੜਨ ਨਾਲ ਅਧਿਆਪਨ ਦੀ ਕਿਰਿਆ ਪ੍ਰਫੁੱਲਤ ਹੁੰਦੀ ਹੈ, ਟੀਚਿੰਗ ਲਰਨਿੰਗ ਪ੍ਰਕਿਰਿਆ ਵਿਸ਼ੇ ਤੇ ਭਾਸ਼ਣ ਦਿੰਦੇ ਹੋਏ ਉਨ੍ਹਾਂ ਪ੍ਰਭਾਵਸ਼ਾਲੀ ਅਧਿਆਪਨ ਦੀਆਂ ਵਿਦਿਆ ਬਾਰੇ ਚਾਣਨਾ ਪਾਉਂਦੇ ਹੋਏ ਕਿਹਾ ਕਿ ਅਧਿਆਪਕ ਨੂੰ ਵਿਦਿਆਰਥੀਆਂ ਅੰਦਰ ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਦੇ ਦਿਲਾਂ ਨੂੰ ਜਿੱਤਣਾ ਜ਼ਰੂਰੀ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਤੇ ਵੀ ਜੋਰ ਦਿੱਤਾ, ਮੈਡਮ ਰਮਨਦੀਪ ਕੌਰ ਨੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਦੀਆਂ ਪਰਿਭਾਸ਼ਾਵਾਂ ਦਾ ਵੀ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਮੋਲਿਕ ਕਦਰਾਂ-ਕੀਮਤਾਂ ਨੂੰ ਅਧਿਆਪਨ ਦਾ ਭਾਗ ਬਣਾਉਣ ਨਾਲ ਇਸ ਦੀ ਮਹੱਤਤਾ ਵੱਧ ਜਾਂਦੀ ਹੈ, ਮੈਡਮ ਰਮਨਦੀਪ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਵੱਖ-ਵੱਖ ਸਵਾਲਾਂ ਦੇ ਉੱਤਰ ਵੀ ਦਿੱਤੇ।ਕਾਲਜ ਦੇ ਪ੍ਰਿੰਸੀਪਲ ਡਾ.ਮੁਹੰਮਦ ਇਕਬਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਲਜ਼ ਵਿੱਚ ਵਿਸਥਾਰਿਤ ਭਾਸ਼ਣਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ, ਕਿ ਇੱਕ ਜਿੰਮੇਵਾਰ ਅਧਿਆਪਕ ਨਿਰੰਤਰ ਅਪਣੇ ਗਿਆਨ ਵਿੱਚ ਵਾਧਾ ਕਰਦਾ ਰਹਿੰਦਾ ਹੈ। ਕਾਲਜ਼ ਦੀ ਨਵਾਬ ਸ਼ੇਰ ਮੁਹੰਮਦ ਖਾਂ ਸੁਸਾਇਟੀ ਆਫ ਐਸ.ਐਸ.ਟੀ ਦੇ ਇੰਚਾਰਜ਼ ਲੈਕਚਰਾਰ ਸ਼੍ਰੀ ਜਤਿੰਦਰ ਸਿੰਘ ਨੇ ਮੰਚ ਸੰਚਾਲਨ ਬੜੇ ਸੁਚੱਜੇ ਢੰਗ ਨਾਲ ਕਰਦੇ ਹੋਏ ਲੈਕਚਰ ਦੀ ਮਹੱਤਤਾ ਤੇ ਵੀ ਚਾਣਨਾ ਪਾਇਆ। ਕਾਲਜ਼ ਦੇ ਵਾਇਸ ਪ੍ਰਿੰਸੀਪਲ ਡਾ.ਹਰਬੰਸ ਲਾਲ ਮਿੱਤਲ ਨੇ ਮੈਡਮ ਰਮਨਦੀਪ ਕੌਰ ਦਾ ਧੰਨਵਾਦ ਕਰਦੇ ਹੋਏ ਆਸ ਪ੍ਰਗਟਾਈ ਕਿ ਇਹ ਲੈਕਚਰ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗਾ। ਇਸ ਅਵਸਰ ਤੇ ਮੈਡਮ ਰਮਨਦੀਪ ਕੌਰ ਵੱਲੋਂ ਜਾਪਾਨੀ ਟੀਚਿੰਗ ਦੀ ਪ੍ਰੀਕਿਰਿਆ ਬਾਰੇ ਜਪਾਨੀ ਫਿਲਮ ਵੀ ਦਿਖਾਈ ਗਈ

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply