Friday, March 27, 2026

ਬੀਬੀ ਕੌਲਾਂ ਜੀ ਸੀਨੀ: ਸੈਕੰ: ਪਬਲਿਕ ਸਕੂਲ ਵਿਖੇ ਇਨਵੈਸਟੇਚਰ ਸੈਰੇਮਨੀ ਹੋਈ

ਫਰੀਦ ਜੀ ਦੇ ਸਲੋਕ ਸਾਨੂੰ ਜੀਵਨ ਜੀਊਣ ਦਾ ਤਰੀਕਾ ਦੱਸਦੇ ਹਨ-ਭਾਈ ਗੁਰਇਕਬਾਲ ਸਿੰਘ

PPN3008201512 ਅੰਮ੍ਰਿਤਸਰ, 30 ਅਗਸਤ (ਪ੍ਰੀਤਮ ਸਿੰਘ) – ਸਥਾਨਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੇ ਮੁਖੀ ਅਤੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਸੀ. ਸੈ. ਪਬਲਿਕ ਸਕੂਲ ਵੱਲੋਂ ਬੱਚਿਆਂ ਨੂੰ ਸਕੂਲ ਪ੍ਰਤੀ ਕੁੱਝ ਜਿੰਮੇਵਾਰੀਆਂ ਸੌਂਪਣ ਲਈ ਇਨਵੈੇਸਟੇਚਰ ਸੈਰੇਮਨੀ ਮਨਾਈ ਗਈ।ਜਿਸ ਦੀ ਸ਼ੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਬੱਚਿਆਂ ਵੱਲੋਂ ਸੇਖ ਫਰੀਦ ਜੀ ਦੇ ਸਲੋਕ ਕੀਰਤਨ ਰੂਪ ਵਿੱਚ ਗਾਇਨ ਕੀਤੇ ਗਏ ਅਤੇ ਸ਼ਬਦ ਕੀਰਤਨ ਦੀ ਹਾਜ਼ਰੀ ਵੀ ਭਰੀ।ਉਪਰੰਤ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਕਥਾ ਕੀਰਤਨ ਰਾਹੀਂ ਫਰੀਦ ਜੀ ਦੇ ਸਲੋਂਕਾਂ ਦੇ ਅਰਥ ਬੱਚਿਆਂ ਨੂੰ ਸਮਝਾਏ ਗਏ।ਉਹਨਾਂ ਦੱਸਿਆ ਕਿ ਸੇਖ ਫਰੀਦ ਜੀ ਆਪਣੇ ਸਲੋਕਾਂ ਵਿੱਚ ਇਨਸਾਨ ਨੂੰ ਜੀਵਨ ਜਿਊਣ ਦੀ ਕਲਾ ਦੱਸਦੇ ਹਨ, ਜਿਸ ਨਾਲ ਵੈਰ ਵਿਰੋਧ ਦੀ ਭਾਵਨਾ ਅਤੇ ਹੰਕਾਰ ਦਾ ਤਿਆਗ ਕੀਤਾ ਜਾ ਸਕਦਾ ਹੈ।ਇਸ ਮੌਕੇ ਭਾਈ ਸਾਹਿਬ ਨੇ ਨਵੇਂ ਚੁਣੇ ਗਏ ਹੈਡ ਬੁਆਏ ਅਤੇ ਹੈਡ ਗਰਲ ਨੂੰ ਅਸੀਸਾਂ ਦਿੱਤੀਆਂ ਅਤੇ ਨਾਲ ਹੀ ਸਕੂਲ ਦੀ ਪੂਰੀ ਜਿੰਮੇਵਾਰੀ ਸਾਂਭਣ ਲਈ 22 ਬੱਚਿਆਂ ਦੀ ਕੌਸਲ ਨੂੰ ਸਿਰੋਪਾਉ ਦਿੱਤੇ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ ।
ਭਾਈ ਸਾਹਿਬ ਅਤੇ ਸਕੂਲ ਕਮੇਟੀ ਨੇ ਇਸ ਕਾਰਜ਼ ਲਈ ਸ. ਰਜਿੰਦਰ ਸਿੰਘ (ਐਮ. ਡੀ) ਅਤੇ ਪਿ੍ਰੰਸੀਪਲ ਜਗਜੀਤ ਕੌਰ ਨੂੰੰ ਸਮੁੱਚੇ ਸਟਾਫ ਸਮੇਤ ਵਧਾਈ ਦਿੱਤੀ।ਇਸ ਸਮੇਂ ਟਹਿਲਇੰਦਰ ਸਿੰਘ ਜੀ ਟਰੱਸਟੀ, ਗੁਰਪਾਲ ਸਿੰਘ ਟਰੱਸਟੀ ਮੈੰਬਰ, ਪਿ੍ਰੰਸੀਪਲ ਜਸਲੀਨ ਕੌਰ (ਬ੍ਰਾਂਚ -1) ਅਤੇ ਸਕੂਲ ਦਾ ਸਟਾਫ ਹਾਜਰ ਸੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply