
ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ)- ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰ?ਡ ਨੰਬਰ ੬ ਵਿਚ ਪੇਂਦੇ ਰਣਜੀਤ ਐਵਨਿਊ ਬੀ- ਬਲਾਕ ਸਥਿਤ ਗੁਰੂ ਅਰਜਨ ਦੇਵ ਪਾਰਕ ਵਿਖੇ ਇਲਾਕਾ ਨਿਵਾਸੀਆਂ ਨਾਲ ਬੈਠਕ ਕੀਤੀ ਅਤੇ ਇਲਾਕੇ ਵਿਚ ਸੜ੍ਹਕਾਂ ਨੂੰ ਚੌੜਾ ਕਰਕੇ ਟਾਈਲਾਂ ਲਗਾਉਣ, ਪਾਰਕ ਦੀ ਬਿਊਟੀਫ਼ੀਕੇਸ਼ਨ ਕਰਨ ਦੇ ਕੰਮਾਂ ਦਾ ਸ਼ੁੱਭਆਰੰਭ ਕੀਤਾ ਅਤੇ ਇਲਾਕੇ ਵਿਚ ਨਵੇਂ ਲੱਗੇ ਟਿਊਬਵੈਲ ਦਾ ਉਦਘਾਟਨ ਕੀਤਾ।ਇਸ ਮੌਕੇ ਸ਼੍ਰੀ ਜੋਸ਼ੀ ਨੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਪਾਰਕ ਸਿਰਫ ਸਿਵਲ ਵਰਕਸ ਨਾਲ ਵਧੀਆ ਨਹੀਂ ਬਣਦਾ ਬਲਕਿ ਇਲਾਕਾ ਨਿਵਾਸੀਆਂ ਦੇ ਸ਼ੋਂਕ ਅਤੇ ਸੰਭਾਲ ਨਾਲ ਵਧੀਆ ਬਣਦਾ ਹੈ ਅਤੇ ਇਥੋਂ ਦੇ ਪਾਰਕ ਦੀ ਐਸੋਸੀਏਸ਼ਨ ਅਤੇ ਇਲਾਕਾ ਨਿਵਾਸੀਆਂ ਨੇ ਪੂਰੇ ਸ਼ੋਂਕ ਨਾਲ ਇਥੇ ਬਹੁਤ ਖੂਬਸੂਰਤ ਪਾਰਕ ਬਣਾਇਆ ਹੈ ।ਉਹਨਾਂ ਨੇ ਲੋਕਾਂ ਨੂੰ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਣ ‘ਤੇ ਵਧਾਈ ਦਿੱਤੀ ।ਉਹਨਾ ਨੇ ਕਿਹਾ ਕਿ ਇਲਾਕੇ ਵਿਚ ਨਵਾਂ ਲੱਗਾ ਟਿਊਬਵੈਲ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਇਥੇ ਚੱਲ ਰਹੇ ਕੰਮ ਜਲਦ ਹੀ ਮੁਕੰਮਲ ਹੋ ਜਾਣਗੇ ਅਤੇ ।
ਇਸ ਮੋਕੇ ਤੇ ਬੀਰ ਇੰਦਰ ਸਿੰਘ, ਸੁਖਵਿੰਦਰ ਸਿੰਘ, ਆਰ. ਪੀ. ਸਿੰਘ ਮੈਣੀ, ਰਾਜ ਕੁਮਾਰ, ਜਸਵੰਤ ਸਿੰਘ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ ਚੀਮਾ, ਮੇਜਰ ਜੀ. ਐਸ. ਸੰਧੂ, ਉਪਿੰਦਰ ਸਿੰਘ ਪ੍ਰਿੰਸ, ਰਾਘਵ ਖੰਨਾ, ਅਦਿਤਅਿਾ ਬਾਲੀ, ਕੁਲਭੂਸ਼ਨ ਅਗਰਵਾਲ, ਸਿਮਰਦੀਪ ਸਿੰਘ ਆਦਿ ਹਾਜਰ ਸਨ ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media