Thursday, March 26, 2026

ਪੀਰ ਦੀ ਜਗ੍ਹਾ ‘ਤੇ ਮੇਲੇ ਦੌਰਾਨ ਲੱਗਦੀ ਸਟੇਜ਼ ਦਾ ਮਾਮਲਾ ਸਤਿਕਾਰ ਕਮੇਟੀ ਨੇ ਸਹਿਮਤੀ ਨਾਲ ਸੁਲਝਾਇਆ

PPN3008201515

ਖਾਲੜਾ/ ਭਿੱਖੀਵਿੰਡ/ ਅਲਗੋਂ, 30 ਅਗਸਤ (ਲਖਵਿੰਦਰ ਗੌਲਣ/ ਕੁਲਵਿੰਦਰ ਕੰਬੋਕੇ/ ਹਰਦਿਆਲ ਭੈਣੀ)-  ਇਥੋ ਥੌੜੀ ਹੀ ਦੂਰ ਪੈਦੇ ਪਿੰਡ ਭਗਵਾਨਪੁਰਾ ਵਿੱਚ ਇੱਕ ਪੀਰ ਦੀ ਜਗ੍ਹਾ ‘ਤੇ ਮੇਲਾ ਮਨਾਇਆ ਜਾਦਾ ਹੈ, ਜੋ ਕਿ ਕਬਰ ਦੇ ਬਿਲਕੁੱਲ ਨਜ਼ਦੀਕ ਉਸ ਦੇ ਨਾਲ ਹੀ ਬਾਬਾ ਜ਼ੀਵਨ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਹੈ।ਪਰ ਜਦ ਕਿ ਗੁਰਦੁਆਰੇ ਦੀ ਕੰਧ ਦੇ ਨਾਲ ਹੀ ਗਾਉਣ ਵਾਲੀ ਦੀ ਸਟੇਜ਼ ਲਗਾਈ ਜਾਂਦੀ ਹੈ, ਜੋ ਕਿ ਗੁਰ ਮਰਿਆਦਾ ਦੇ ਬਿਲਕੁੱਲ ਉੱਲਟ ਹੈ।ਜਦੋ ਇਸ ਸਬੰਧੀ ਜਾਣਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿੱਖੀਵਿੰਡ ਨੂੰ ਮਿਲੀ ਤਾਂ ਕਮੇਟੀ ਦੇ ਪ੍ਰਧਾਨ ਚਾਨਣ ਸਿੰਘ ਦਰਾਜਕੇ, ਰਣਜੀਤ ਸਿੰਘ ਖਾਲਸਾ ਉਧੋਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਮਰਕੋਟ ਦੇ ਪ੍ਰਧਾਨ ਮਨਦੀਪ ਸਿੰਘ ਡਿੱਬੀਪੁਰ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤਾਂ ਇਸ ਮੋਕੇ ਪਹੁੰਚੇ ਪਿੰਡ ਦੇ ਸਰਪੰਚ ਗੁਰਮੇਜ਼ ਸਿੰਘ ਅਤੇ ਕੁੱਝ ਮੋਹਤਬਾਰ ਵਿਅਕਤੀਆਂ ਦੀ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਗਾਉਣ ਵਾਲੀ ਦੀ ਸਟੇਜ਼ ਗੁਰਦੁਆਰਾ ਸਾਹਿਬ ਤੋਂ ਦੋ ਕਿੱਲੇ ਹੱਟਵੀਂ ਲਗਾਈ ਜਾਵੇਗੀ।ਇਸ ਮੋਕੇ ਚਾਨਣ ਦਿੰਘ ਦਰਾਜਕੇ, ਜਥੇਦਾਰ ਦੀਦਾਰ ਸਿੰਘ, ਜਥੇਦਾਰ ਜਰਨੈਲ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜਿਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply