
ਬਠਿੰਡਾ, 31 ਅਗਸਤ (ਜਸਵਿੰਦਰ ਸਿੰਂਘ ਜੱਸੀ, ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਸ਼ਹਿਰ ਬਠਿੰਡਾ ਵਿੱਚ ਸਨੈਚਿੰਗ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਮੱਦੇਨਜਰ ਰੱਖਦਿਆਂ ਇਹਨਾਂ ਨੁੰ ਟਰੇਸ ਕਰਨ ਲਈ ਤੇ ਠੱਲ ਪਾਉਣ ਲਈ ਸ਼ਹਿਰ ਬਠਿੰਡਾ ਵਿੱਚ ਵੱਖ ਵੱਖ ਥਾਣਿਆਂ ਤੇ ਹੋਰ ਯੁਨਿਟਾਂ ਦੀਆਂ ਨਾਕਾਬੰਦੀ ਕਰਾਕੇ ਸਪੈਸ਼ਲ ਚੈਕਿੰਗ ਕਰਾਈ ਤਾਂ ਏ.ਐਸ.ਆਈ. ਤਰਜਿੰਦਰ ਸਿੰਘ ਇੰਚਾਰਜ ਐਂਟੀਗੁੰਡਾ ਸਟਾਫ ਬਠਿੰਡਾ ਸਮੇਤ ਪੁਲਿਸ ਪਾਰਟੀ ਐਂਟੀਗੁੰਡਾ ਸਟਾਫ ਬਠਿੰਡਾ ਨੇ ਦੇਸ਼ ਰਾਜ ਪੀ.ਪੀ.ਐਸ. ਕਪਤਾਨ ਪੁਲਿਸ (ਸਿਟੀ/ਡੀ) ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਲਤਾਨੀਆ ਰੋਡ ਬਠਿੰਡਾ ਨੇੜੇ ਗੁਰੂਦੁਆਰਾ ਕਲਗੀਧਰ ਨਾਕਾਬੰਦੀ ਕਰਕੇ ਸ਼ਪੈਸ਼ਲ ਚੈਕਿੰਗ ਕੀਤੀ ਜਾ ਰਹੀ ਸੀ ਇਸ ਪਾਸ ਖੁਫੀਆ ਇਤਲਾਹ ਮਿਲੀ ਕਿ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ, ਦਲਵੀਰ ਸਿੰਘ ਉਰਫ ਕੁਲਵੀਰ ਸਿੰਘ ਪੁੱਤਰ ਮੇਜਰ ਸਿੰਘ, ਦਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਭੁੱਚੋ ਕਲਾਂ, ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਪਥਰਾਲਾ ਨੇ ਕੁਝ ਅੋਰਤਾਂ (ਜੋ ਕਿ ਆਰਕੈਸਟਾ ਵਗੈਰਾ ਦਾ ਕੰਮ ਕਰਦੀਆਂ ਹਨ) ਨਾਲ ਰਲਕੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਗੈਂਗ ਦਿਨ ਸਮੇਂ ਸ਼ਹਿਰ ਬਠਿੰਡਾ ਵਿੱਚੋਂ ਮੋਟਰ ਸਾਈਕਲਾਂ ਪਰ ਸਵਾਰ ਹੋਕੇ ਰਾਹ ਜਾਂਦੇ ਰਾਹੀਆਂ ਜਾਂਦੀਆਂ ਔਰਤਾਂ ਤੋਂ ਚੈਨੀਆਂ ਸੋਨਾ/ਵਾਲੀਆਂ,ਮੋਬਾਇਲ ਫੋਨ ਅਤੇ ਪਰਸ ਵਗੈਰਾ ਧੱਕੇ ਨਾਲ ਡਰਾ ਧਮਕਾ ਕੇ ਖੋਹ ਲੈਂਦੇ ਹਨ ਇਹ ਗੈਂਗ ਜਿਆਦਾਤਰ ਮੰਦਰ, ਗੁਰੂਦੁਆਰਾ ਜਾਂਦੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅੱਜ ਵੀ ਮਨਦੀਪ ਸਿੰਘ, ਦਲਵੀਰ ਸਿੰਘ ਉਰਫ ਕੁਲਵੀਰ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਪਣੇ ਸਾਥੀ ਔਰਤਾਂ ਨਾਲ ਰਲ ਕੇ ਮੋਟਰਸਾਇਕਲਾ ਪਰ ਸਵਾਰ ਹੋ ਕੇ ਕਿਸੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ ਜੇਕਰ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਖੋਹ ਕੀਤੇ ਹੋਏ ਵਾਲੀਆਂ, ਚੈਨੀਆਂ, ਮੋਬਾਇਲ ਫੋਨ ਤੇ ਪਰਸ ਵਗੈਰਾ ਮਿਲ ਸਕਦੇ ਹਨ ਜੋ ਇਸ ਇਤਲਾਹ ਪਰ ਏ.ਐਸ.ਆਈ ਤਰਜਿੰਦਰ ਸਿੰਘ ਨੇ ਇਨਾਂ ਉਕਤਾਨ ਖਿਲਾਫ ਥਾਣਾ ਕੈਨਾਲ ਕਲੋਨੀ ਵਿਖੇ ਮੁ:ਨੰ:148 ਮਿਤੀ 29.08.15 ਅ/ਧ 382 ਹਿ:ਡੰ ਤਹਿਤ ਦਰਜ ਰਜਿਸਟਰ ਕਰਵਾਕੇ ਮੁਕੱਦਮਾ ਵਿੱਚ ਦੋਸ਼ੀ ਦਲਵੀਰ ਸਿੰਘ ਉਰਫ ਕੁਲਵੀਰਾ ਅਤੇ ਦਵਿੰਦਰ ਸਿੰਘ ਉਕਤ ਨੂੰ ਉਧਮ ਸਿੰਘ ਨਗਰ ਨੇੜੇ ਰੇਲਵੇ ਫਾਟਕਾਂ ਤੋਂ ਕਾਬੂ ਕਰਕੇ ਇਨਾਂ ਪਾਸੋਂ ਇਨਾਂ ਦੀ ਪੁੱਛਗਿੱਛ ਦੇ ਅਧਾਰ ਤੇ ਇੱਕ ਚੈਨ ਸੋਨਾ ਵਜਨੀ 10 ਗਾ੍ਰਮ, 08 ਮੋਬਾਇਲ ਫੋਨ ਵੱਖ ਵੱਖ ਮਾਰਕਾ, ਕੁਝ ਲੇਡੀਜ ਪਰਸ ਬ੍ਰਾਮਦ ਕਰਵਾਏ ਹਨ ਅਤੇ ਉਕਤ ਮੁਕੱਦਮਾ ਵਿੱਚ ਇਨਾਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਨਾਂ ਨੇ ਦੌਰਾਨੇ ਪੁੱਛਗਿੱਛ ਮੰਨਿਆ ਕਿ ਇਨਾਂ ਨੇ ਰਲ ਕੇ ਅਜੀਤ ਰੋਡ, ਬੱਲਾ ਰਾਮ ਨਗਰ, ਮਾਡਲ ਟਾਊਨ, ਭਾਗੂ ਰੋਡ ਵਗੈਰਾ ਤੋਂ ਖੋਹ ਕੀਤੀਆਂ ਸਨ।ਦੋਸ਼ੀ ਮਨਦੀਪ ਸਿੰਘ ਇਸ ਗੈਂਗ ਦਾ ਮਾਸਟਰ ਮਾਇੰਡ ਹੈ ਇਸ ਦੇ ਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਸਨੈਚਿੰਗ/ਲੁੱਟ ਖੋਹ ਕੇ ਜਿਲ੍ਹਾ ਮਾਨਸਾ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ।
Punjab Post Daily Online Newspaper & Print Media