
ਬਟਾਲਾ, 31 ਅਗਸਤ (ਨਰਿੰਦਰ ਬਰਨਾਲ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਤੇ ਸੁਹਿਰਦ ਆਗੂ ਜਥੇਦਾਰ ਲਖਬੀਰ ਸਿੰੰਘ ਲੋਧੀਨੰਗਲ ਵੱਲੋਂ ਧਰਮਪੁਰਾ ਕਲੌਨੀ ਬਟਾਲਾ ਸਾਹਮਣੇ ਸਨੀ ਮੰਦਰ ਵਾਲੀਗਲੀ ਵਿਖੇ ਸ੍ਰੀ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਧਰਮਪੁਰਾ ਕਲੌਨੀ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ। ਜਿਕਰਯੋਗ ਹੈ ਕਿ ਸੁਖਨਿੰਦਰ ਸਿੰਘ ਦੇ ਗ੍ਰਹਿ ਵਿਖੇ ਆਪਸੀ ਵਿਚਾਰ ਵਟਾਦਰਾ ਤੇ ਬੀਤੇ ਸਮੇਂ ਵਿੱਚ ਕੁਝ ਆਪਸੀ ਮਤਭੇਦਾ ਬਾਰੇ ਵੀ ਗੱਲਬਾਤ ਕੀਤੀ ਗਈ । ਇਸ ਮੀਟਿੰਗ ਦੌਰਾਨ ਸਾਬਕਾ ਜਿਲ੍ਹਾ ਸਿਖਿਆ ਅਫਸਰ ਸੈਕਡਰੀ ਗੁਰਮੀਤ ਸਿੰਘ, ਜੋਗਿੰਦਰ ਸਿੰਘ ਥਰੀਏਵਾਲ, ਰੋਜੀ ਬੱਲ ਬਲਾਕ ਸੰਮਤੀ ਚੇਅਰਮੈਨ, ਅਜਮੇਰ ਸਿੰਘ, ਬਿਕਰਮਜੀਤ ਸਿੰਘ, ਰਣਜੀਤ ਸਿੰਘ ਡੀ ਪੀ, ਅਸ਼ੋਕ ਕੁਮਾਰ, ਹਰਵੰਤ ਸਿੰਘ, ਅਸੀਸ ਮਲਹੋਤਰਾ, ਅਮਨ ਹੁੰਦਲ, ਕੌਸਲਰ ਨੀਲੂ ਆਦਿ ਧਰਮਪੁਰਾ ਵਾਸੀ ਮੀਟਿੰਗ ਵਿਚ ਹਾਜਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media