
ਅਮ੍ਰਿਤਸਰ, 31 ਅਗਸਤ (ਗੁਰਚਰਨ ਸਿੰਘ)- ਧੰਨ ਧੰਨ ਬਾਬਾ ਦੀਪ ਸਿੰਘ ਵੈਲਫੈਅਰ ਸੁਸਾਇਟੀ ਵੱਲੋ ਸਥਾਨਕ ਇੰਸਟੀਚਿਉਟ ਆਫ ਮੈਮਰੀ ਪਾਵਰ ਵਿਖੇ ਪਾਣੀ ਦੀ ਸੰਭਾਲ ਬਾਰੇ ਪ੍ਰੋਗਰਾਮ ਕਰਬਵਾਇਆ ਗਿਆ।ਜਿਸ ਵਿੱਚ ਪੰਜਾਬ ਐਗਰੋ ਇੰਡਸਟਰੀਜ਼ ਦੇ ਸਾਬਕਾ ਚੈਅਰਮੈਨ ਗੁਰਪ੍ਰਤਾਪ ਸਿੰਘ ਟਿੱਕਾ ਉਚੇਚੇ ਤੌਰ ਤੇ ਸ਼ਾਮਲ ਹੋਏ।ਇਸ ਸਮੇਂ ਨੇਤਰਹੀਣ ਆਸ਼ਰਮ ਦੇ ਬੱਚਿਆਂ ਵੱਲੋਂ ਕਿਤਾਬਾਂ ਪੜ ਕੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ ਅਤੇ ਇਹ ਸਾਬਤ ਕੀਤਾ ਕਿ ਇਨਸਾਨ ਦਾ ਮਨ ਸਾਫ ਅਤੇ ਜਜ਼ਬਾ ਕਾਇਮ ਹੋਵੇ ਤਾਂ ਇਨਸਾਨ ਲਈ ਹਰ ਇਕ ਕੰਮ ਸੰਭਵ ਹੈ। ਇਸ ਮੌਕੇ ਮਿਸ਼ਨ ਬੂੰਦ ਦੇ ਡਾਇਰੈਕਟਰ ਰਾਜਿੰਦਰ ਸਿੰਘ ਨਵਾ ਪਿੰਡਨੇ ਕਿਹਾ ਕਿ ਪਾਣੀ ਅੀਜਹੀ ਪਵਿੱਤਰ ਚੀਜ ਹੈ , ਜੋ ਧਰਤੀ ਉੱਪਰ ਮਨੁੱਖ ਲਈ ਹੀ ਨਹੀ ਬਲਕਿ ਜੀਵ ਜਤੂੰਆਂ, ਪਸ਼ੂ ਪੰਛੀਆਂ ਅਤੇ ਪੌਦਿਆਂ ਲਈ ਵੀ ਲੋਖੀਂਦੀ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨੀ ਚਾਹਿਦੀ ਹੈ।ਯੂਥ ਆਗੂ ਟਿੱਕਾ ਵੱਲੋਂ ਇਸ ਮੌਕੇ ਪਾਣੀ ਦੀ ਸੰਭਾਲ ਲਈ ਪੋਸਟਰ ਲਾਂਚ ਕੀਤਾ ਗਿਆ ।ਇਸ ਅਵਸਰ ‘ਤੇ ਬਲਜਿੰਦਰ ਸਿੰਘ, ਹਰਮਿੰਦਰ ਭਾਟਿਆ, ਸਿਮਰਦੀਪ ਸਿੰਘ, ਹਰਜੀਤ ਸਿੰਘ, ਬਲਰਾਜ ਸਿੰਘ, ਗੁਰਮੀਤ ਸਿੰਘ ਆਦਿ ਹਾਜਰ ਸਨ ।
Punjab Post Daily Online Newspaper & Print Media