Monday, July 20, 2026

ਕੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ? ਸ਼ੋਸ਼ਲ ਮੀਡੀਆ ‘ਤੇ ਚਰਚਾ

Capt Amronderਜੰਡਿਆਲਾ ਗੁਰੂ, 31 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਨੂੰ ਕਰਾਰੀ ਟੱਕਰ ਦੇਣ ਵਿੱਚ ਅਹਿਮ ਰੋਲ ਅਦਾ ਕਰ ਰਹੇ ਪੰਜਾਬ ਦੇ ਜਰਨੈਲ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ? ਅੱਜਕਲ੍ਹ ਸ਼ੋਸ਼ਲ ਮੀਡੀਆ ‘ਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ।ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਦੀ ਸਿਆਸੀ ਕਾਨਫਰੰਸ ਵਿਚੋਂ ਕੈਪਟਨ ਦਾ ਗੈਰ ਹਾਜ਼ਿਰ ਰਹਿਣਾ ਵੀ ਸ਼ੋਸ਼ਲ ਮੀਡੀਆ ਤੇ ਵਿਸ਼ਾ ਬਣਿਆ ਹੋਇਆ ਹੈ।ਅਗਰ ਸਿਆਸੀ ਮਾਹਿਰਾਂ ਦੀਆਂ ਗੱਲਾਂ ਵੱਲ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਕੋਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੀਟਿੰਗ ਵੀ ਇਹਨਾਂ ਚਰਚਾਵਾਂ ਨੂੰ ਬੂਰ ਪਾ ਰਹੀ ਹੈ। ਕੁੱਝ ਇਕ ਬੁਧੀਜੀਵੀਆਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੋਰਾਨ ਅਮਿਤ ਸ਼ਾਹ ਵਲੋਂ ਕੈਪਟਨ ਨੂੰ ਆਪਣੇ ਬਲਬੂਤੇ ‘ਤੇ ਪੰਜਾਬ ਵਿੱਚ ਰੈਲੀਆਂ ਕਰਨ ਦੀ ਸਲਾਹ ਦਿੱਤੀ ਗਈ ਹੈ ।ਜਿਸ ਵਿੱਚ ਕੇਵਲ ਕੈਪਟਨ ਦਾ ਹੀ ਪ੍ਰਚਾਰ ਹੋਵੇ ਨਾ ਕਿ ਕਾਂਗਰਸ ਜਾਂ ਚੋਣ ਨਿਸ਼ਾਨ ਪੰਜੇ ਦਾ। ਅਗਰ ਬੀਤੇ ਕਲ੍ਹ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀਆਂ ਰੈਲੀਆਂ ਵੱਲ ਧਿਆਨ ਵੀ ਦਿੱਤਾ ਜਾਵੇ ਤਾਂ ਉਹਨਾਂ ਦੀ ਰੈਲੀ ਵਿੱਚ ਸਿਰਫ ਕੈਪਟਨ ਦਾ ਹੀ ਪ੍ਰਚਾਰ ਅਤੇ “ਕੈਪਟਨ ਲਿਆਉ ਪੰਜਾਬ ਬਚਾਉ” ਦੇ ਵੱਡੇ ਵੱਡੇ ਬੋਰਡ ਦੇਖਣ ਨੂੰ ਮਿਲੇ ਸਨ ਇਹਨਾਂ ਬੋਰਡਾਂ ਵਿੱਚ ਜਿਆਦਾਤਰ ਬੋਰਡਾਂ ਉੱਪਰ ਨਾ ਹੀ ਕਾਂਗਰਸ ਦੇ ਕਿਸੇ ਵੱਡੇ ਆਗੂ ਜਾਂ ਪੰਜਾਬ ਦੇ ਲੀਡਰ ਦੀ ਫੋਟੋ ਸੀ ਅਤੇ ਨਾ ਹੀ ਚੋਣ ਨਿਸ਼ਾਨ ਪੰਜਾ ਹੀ ਦਿਖਾਈ ਦੇ ਰਿਹਾ ਸੀ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਕੈਪਟਨ ਵਲੋਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਸਾਰੇ ਪੰਜਾਬ ਵਿੱਚ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਦੇ ਤੋਰ ਤੇ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ ਇਕ ਗਿਣੇ ਮਿਥੇ ਟੀਚੇ ਦੇ ਤਹਿਤ ਅਲੱਗ ਅਲੱਗ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਾਜਪਾ ਦਾ ਪਿੰਡਾਂ ਵਿੱਚ ਆਧਾਰ ਕਾਫੀ ਵੱਧ ਸਕਦਾ ਹੈ ।ਦੂਜੇ ਪਾਸੇ ਜੇ ਨਵਜੋਤ ਸਿੰਘ ਸਿੱਧੂ ਸਾਬਕਾ ਐਮ.ਪੀ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਥਾਪਿਆ ਗਿਆ ਤਾਂ ਇਹ ਸੋਨੇ ਤੇ ਸੋਹਾਗੇ ਵਾਲੀ ਗੱਲ ਕਹੀ ਜਾ ਸਕਦੀ ਹੈ।ਹੁਣ ਦੇਖਣਾ ਇਹ ਹੈ ਕਿ ਕੀ ਪੰਜਾਬ ਦੀ ਸਿਆਸਤ ਵਿੱਚ ਕੋਈ ਜਬਰਦਸਤ ਧਮਾਕਾ ਹੁੰਦਾ ਹੈ ਜਾਂ ਨਹੀ? ਜਿਸ ਕਾਰਨ 2017 ਵਿਧਾਨ ਸਭਾ ਚੋਣਾਂ ਦੀ ਗਿਣਤੀ ਮਿਣਤੀ ਹੀ ਉਲਟ ਫੇਰ ਹੋ ਜਾਵੇ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply