Saturday, July 18, 2026

ਬੀ ਐਸ ਐਫ ਵਲੋਂ ਪਾਕਿਸਤਾਨ ਵੱਲੋ ਭੇਜੀ 4 ਪੈਕਟ ਹੈਰੋਇਨ ਬਰਾਮਦ

ਤਸਕਰ ਵਾਪਿਸ ਦੋੜਣ ਵਿਚ ਸਫਲ

ਪੱਟੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਬੀ.ਐਸ.ਐਫ ਖੇਮਕਰਨ ਸੈਕਟਰ ਦੀ 191 ਬਟਾਲੀਅਨ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਬੀਤੀ ਰਾਤ 3-00 ਵਜੇ ਪਾਕਿਸਤਾਨ ਵਲੋ ਭੇਜੀ ਗਈ 4 ਪੈਕੇਟ ਹੈਰੋਇਨ ਰੱਤੋਕੇ ਪੋਸਟ ਤੋ ਬਰਾਮਿਦ ਕੀਤੀ ਗਈ, ਪਰ ਹੈਰੋਇਨ ਦੀ ਖੇਪ ਭਾਰਤ ਵਿਚ ਸੁੱਟਣ ਆਏ ਪਾਕਿਸਤਾਨੀ ਤਸਕਰ ਦੋੜਣ ਵਿਚ ਸਫਲ ਰਹੇ। ਇਸ ਬਾਰੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ 191 ਬਟਾਲੀਅਨ ਦੀ ਸੀ.ਓ ਵਾਈ.ਪੀ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਿੰਨ ਵਜੇ ਦੋ ਪਾਕਿਸਤਾਨੀ ਤਸਕਰਾਂ ਵਲੋ ਹੈਰੋਇਨ ਦੀ ਖੇਪ ਭਾਰਤ ਵਲ ਸੁਟੇ ਜਾਣ ਦੀ ਅਵਾਜ ਆਈ ਤਾਂ ਉਨਾਂ ਵਲੋ ਤਸਕਰਾਂ ਨੁੰ ਲਲਕਾਰਿਆ ਗਿਆ ਪਰ ਉਹ ਝੋਨੇ ਦੀ ਫਸਲ ਵੱਡੀ ਹੋਣ ਕਰਕੇ ਉਸ ਵਿਚ ਛੁਪ ਕੇ ਦੋੜਣ ਵਿਚ ਸਫਲ ਰਹੇ ਅਤੇ ਭਾਰਤ ਵਲੋ ਵੀ ਦੋ ਤਸਕਰ ਇਸ ਖੇਪ ਲੈਣ ਆਏ ਦੇਖੇ ਗਏ ਉਨਾਂ ਕਿਹਾ ਕਿ ਸਾਡੇ ਸੀ.ਆਈ.ਡੀ ਵਿਭਾਗ ਵਲੋ ਸਾਨੂੰ ਪਹਿਲਾਂ ਹੀ ਇਸਦੀ ਬਾਰੇ ਸੂਚਨਾਂ ਦਿੱਤੀ ਗਈ ਸੀ ਕਿ ਪਾਕਿਸਤਾਨ ਵਲੋ ਹੈਰੋਇਨ ਦੀ ਖੇਪ ਭਾਰਤ ਭੇਜੀ ਜਾ ਸਕਦੀ ਹੈ ਜਿਸ ਕਰਕੇ ਸਾਡੇ ਜਵਾਨ ਪੂਰੀ ਤਰਾਂ ਨਾਲ ਮੁਸ਼ਤੈਦ ਸਨ ਜਿਸ ਦੇ ਚੱਲਦਿਆ ਇਹ ਰਿਕਵਰੀ ਕੀਤੀ ਗਈ ਅਤੇ ਜਦ ਉਨਾਂ ਵਲੋ ਸਵੇਰੇ ਸਰਚ ਕੀਤੀ ਗਈ ਤਾਂ ਉਸ ਇਲਾਕੇ ਵਿਚੋ 4 ਚਾਰ ਪੈਕੇਟ ਹੈਰੋਇਨ ਬਰਾਮਿਦ ਹੋਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 20 ਕਰੋੜ ਰੂਪੈ ਬਣਦੀ ਹੈ ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply