ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਦੀਆਂ ਕਬੱਡੀ ਸਰਕਲ ਸਟਾਈਲ 19 ਸਾਲਾਂ ਲੜਕੀਆਂ ਜਿਲਾ ਜੇਤੂ ਰਹੀਆਂ।ਇਨ੍ਹਾਂ ਨੇ ਪਹਿਲਾਂ ਕਾਤਰੋਂ ਜੋਨ ਨੂੰ 30-12 ਅੰਕਾਂ ਨਾਲ ਅਤੇ ਫਾਈਨਲ ਵਿਚ ਸੁਨਾਮ ਜੋਨ ਨੂੰ 22-16 ਅੰਕਾਂ ਨਾਲ ਹਰਾ ਕੇ ਜਿਲੇ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ।ਇਸ ਜਿੱਤ ਦਾ ਸਿਹਰਾ ਪ੍ਰਿੰਸੀਪਲ ਜੁਗਿੰਦਰ ਸਿੰਘ ਨੇ ਹਰਦੇਵ ਸਿੰਘ ਪੀਟੀਆਈ ਅਤੇ ਸੰਦੀਫ ਕੌਰ ਡੀਪੀਈ ਅਤੇ ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਦਿੱਤਾ।ਜੇਤੂ ਟੀਮ ਨੂੰ ਸ. ਮਹਿੰਦਰ ਸਿੰਘ ਜਰਮਨੀ ਜੋ ਕਿ ਹਰਦੇਵ ਸਿੰਘ ਪੀਟੀਆਈ ਦੇ ਭਰਾ ਹਨ, ਵੱਲੋਂ 11 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ।ਜਿਕਰਯੋਗ ਹੈ ਕਿ ਸ. ਮਹਿੰਦਰ ਸਿੰਘ ਜਰਮਨੀ ਵੱਲੋਂ ਪਿਛਲੇ ਸਾਲ ਜਿਲੇ ਵਿਚੋਂ ਜਿਤਣ ਵਾਲੀ ਟੀਮ ਨੂੰ 11-11 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ।ਇਸ ਟੀਮ ਦੀ ਕਪਤਾਨ ਰਾਜਦੀਪ ਕੌਰ ਬੈਸਟ ਜਾਫੀ ਅਤੇ ਜਸਪ੍ਰੀਤ ਕੌਰ ਜੱਸੀ ਨੂੰ ਜਿਲੇ ਦੀ ਬੈਸਟ ਰੇਡਰ ਐਲਾਨੀਆ ਗਈਆਂ।
Check Also
ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …
Punjab Post Daily Online Newspaper & Print Media