Tuesday, November 24, 2026

ਦਿੱਲੀ ਕਮੇਟੀ ਵੱਲੋਂ ਤੇਲੰਗਾਨਾਂ ਰਹਿੰਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸਹੂਲਤਾਂ ਦੇਣ ਦਾ ਫੈਸਲਾ

PPN0309201506

ਨਵੀਂ ਦਿੱਲੀ, 3 ਸਤੰਬਰ (ਗੁਰਪ੍ਰੀਤ ਸਿੰਘ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਲੰਗਾਨਾਂ ਵਿੱਖੇ ਰਹਿੰਦੇ ਘੁਮੰਤਰੂ, ਵਣਜਾਰਾ, ਲੁਬਾਣੇ ਅਤੇ ਸਿਕਲੀਘਰ ਸਮਾਜ ਦੇ ਵੱਸਦੇ ਸਿੱਖਾਂ ਨੂੰ ਬੁਨੀਆਦੀ ਧਾਰਮਿਕ ਸੁਵਿਧਾਵਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ ਦੇ ਸੀਨੀਅਰ ਮੈਂਬਰ ਇੰਦਰਜੀਤ ਸਿੰਘ ਮੋਂਟੀ ਅਤੇ ਕਮੇਟੀ ਦੀ ਘੁੰਮਤਰੂ ਸਿੱਖ ਸਮਾਜ ਸੈਲ ਦੇ ਕੋਅਰਡੀਨੇਟਰ ਬਬੇਕ ਸਿੰਘ ਵੱਲੋਂ ਇੱਕ ਹਫ਼ਤੇ ਦੀ ਆਪਣੀ ਤੇਲੰਗਾਨਾਂ ਫੇਰੀ ਤੋਂ ਬਾਅਦ ਕਮੇਟੀ ਨੂੰ ਕੀਤੀ ਗਈ ਸਿਫ਼ਾਰਸ਼ ਦੀ ਅਧਾਰ ਤੇ ਉਕਤ ਫੈਸਲਾ ਲਿਆ ਗਿਆ ਹੈ।
ਆਪਣੀ ਯਾਤਰਾ ਦੇ ਸਫ਼ਰ ਦਾ ਵੇਰਵਾ ਦਿੰਦੇ ਹੋਏ ਮੋਂਟੀ ਨੇ ਉਕਤ ਸਮਾਜ ਦੇ ਲੋਕਾਂ ਦੇ ਗੁਰਦੁਆਰਿਆਂ ਵਿੱਚ ਬਿਜਲੀ, ਪਾਣੀ, ਅਤੇ ਪੰਜਾਬੀ ਭਾਸ਼ਾ ਪੜਾਉਣ ਵਾਲੇ ਅਧਿਆਪਕਾਂ ਦੀ ਘਟ ਮੌਜ਼ੂਦਗੀ ਹੋਣ ਦਾ ਦਾਅਵਾ ਕੀਤਾ ਹੈ। ਮੋਂਟੀ ਨੇ ਕਿਹਾ ਕਿ ਸਾਡੇ ਵੱਫ਼ਦ ਨੇ ਹੈਦਰਾਬਾਦ, ਮਰਿਆਲਗੁਡਾ, ਨਾਗਾਅਰਜੁਨ ਸਾਗਰ, ਸੂਰਿਆਪੇਟ, ਐਲਨਪੇਟ, ਗੁਰੂਟਾਂਡਾ, ਕਰੀਮ ਨਗਰ, ਵਰੰਗਲ, ਸੁਭਾਸ਼ ਨਗਰ, ਕੁੱਕੜਪੱਲੀ ਅਤੇ ਸਿੱਖ ਛਾਵਨੀ ਵਿਖੇ ਰਹਿੰਦੇ ਸਿੱਖ ਸਮਾਜ ਦੇ ਲੋਕਾਂ ਅਤੇ ਉਨ੍ਹਾਂ ਦੇ ਗੁਰੂਧਾਮਾਂ ਦੀਆਂ ਬੁਨੀਆਦੀ ਪਰੇਸ਼ਾਨੀਆਂ ਦੀ ਜਾਣਕਾਰੀ ਪ੍ਰਾਪਤ ਕੀਤੀ। ਇਹਨਾਂ ਪਰੇਸ਼ਾਨੀਆਂ ਦੇ ਹੱਲ ਲਈ ਕਰੀਮ ਨਗਰ ਦੇ ਮੇਅਰ ਰਵਿੰਦਰ ਸਿੰਘ ਤਕ ਪਹੁੰਚ ਕਰਕੇ ਬਿਜਲੀ ਅਤੇ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਬੇਨਤੀ ਕੀਤੀ ਗਈ।
ਮੇਅਰ ਨੇ ਗੁਰਧਾਮਾਂ ਵਿੱਚ ਬਿਜਲੀ ਤੇ ਪਾਣੀ ਦੀ ਘਾਟ ਨੂੰ ਦੂਰ ਕਰਨ ਦਾ ਭਰੋਸਾ ਦਿੰਦੇ ਹੋਏ ਤੇਲੰਗਾਨਾਂ ਸਰਕਾਰ ਪਾਸੋਂ ਪੂਰੀ ਮਦਦ ਲੈ ਕੇ ਦੇਣ ਦਾ ਵੀ ਭਰੋਸਾ ਦਿੱਤਾ। ਗੁਰਮੁੱਖੀ ਪੜਾਉਣ ਵਾਲੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਦਿੱਲੀ ਕਮੇਟੀ ਵੱਲੋਂ ਗ੍ਰੰਥੀ / ਗੁਰਮੁੱਖੀ ਅਧਿਆਪਕ ਦੇ ਤੌਰ ਤੇ ਲੋੜੀਂਦੇ ਇਲਾਕਿਆਂ ਵਿੱਚ ਭੇਜਣ ਦੇ ਕਮੇਟੀ ਵੱਲੋਂ ਲੈ ਗਏ ਫੈਸਲੇ ਦੇ ਵੀ ਮੌਂਟੀ ਨੇ ਜਾਣਕਾਰੀ ਦਿੱਤੀ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply