ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਸ: ਰਜਿੰਦਰ ਮੋਹਨ ਸਿੰਘ ਛੀਨਾ ਜਲੰਧਰ ਦੂਰਦਰਸ਼ਨ ਦੇ ਬਹੁਚਰਚਿਤ ਪ੍ਰੋਗਰਾਮ ‘ਗੱਲਾਂ ਤੇ ਗੀਤ’ ਵਿੱਚ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ‘ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਜਨ ਸਕੀਮਾਂ ਵਿੱਚ ਬੈਂਕਾਂ ਦਾ ਯੋਗਦਾਨ’ ਵਿਸ਼ੇ ‘ਤੇ ਟੈਲੀਕਾਸਟ ਹੋਣ ਜਾ ਰਹੇ ਅੰਕ ਵਿੱਚ ਚਰਚਾ ਕਰਨਗੇ।
ਸ: ਛੀਨਾ ਜੋ ਕਿ ਪੰਜਾਬ ਲਘੂ ਸਨਅਤ ਅਤੇ ਨਿਰਯਾਤ ਕਾਰਪੋਰੇਸ਼ਨ, ਪੰਜਾਬ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਪੀ. ਐੱਨ. ਬੀ. ਦੇ ਡਾਇਰੈਕਟਰ ਨਿਯੁਕਤ ਹੋਏ ਹਨ, ਹਮੇਸ਼ਾਂ ਹੀ ਸਮਾਜ ਨੂੰ ਦਰਪੇਸ਼ ਮੁੱਦਿਆਂ ‘ਤੇ ਆਪਣੀ ਪੌਣੀ ਨਜ਼ਰ ਰੱਖਦੇ ਹਨ, ਬੈਂਕ ਦੀਆਂ ਸੁਵਿਧਾਵਾਂ ਸਬੰਧੀ ਦਿਲਚਸਪ ਮੁੱਦੇ ‘ਤੇ ਇਸ ਸਿੱਧੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਇਹ ਪ੍ਰੋਗਰਾਮ 8:30 ਤੋਂ 9:15 ਵਜੇ ਤੱਕ ਜਲੰਧਰ ਦੂਰਦਰਸ਼ਨ ਅਤੇ ਡੀ. ਡੀ. ਪੰਜਾਬੀ ‘ਤੇ ਟੈਲੀਕਾਸਟ ਹੋਵੇਗਾ ਅਤੇ ਦੁਬਾਰਾ 11:00 ਵਜੇ ਪ੍ਰਸਾਰਿਤ ਹੋਵੇਗਾ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media