Tuesday, June 9, 2026

ਵਿਕਾਸ ਕੰਮਾਂ ਵਿੱਚ ਤੇਜ਼ੀ ਲਈ ਸੰਧੂ ਨੇ ਅਧਿਕਾਰੀਆਂ ਸਮੇਤ ਵੇਰਕਾ ਦਾ ਕੀਤਾ ਦੌਰਾ

PPN0309201522

ਅੰਮ੍ਰਿਤਸਰ, 3 ਸਤੰਬਰ (ਗੁਰਚਰਨ ਸਿੰਘ)- ਅਕਾਲੀ ਜਥਾ ਸ਼ਹਿਰੀ ਪ੍ਰਧਾਨ ਤੇ ਪੇਡਾ ਦੇ ਚੇਅਰਮੈਨ ਸz. ਉਪਕਾਰ ਸਿੰਘ ਸੰਧੂ ਵਲੋਂ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਸਮੇਤ ਹਲਕੇ ਦੇ ਇਤਿਹਾਸਕ ਨਗਰ ਵੇਰਕਾ ਦਾ ਦੌਰਾਂ ਕਰਦਿਆਂ ਕਈ ਮਸਲਿਆ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ।ਇਥੇ ਸੀਵਰੇਜ਼ ਪਾਈਪ ਲਾਈਨ ਵਿਛਾਉਣ ਲਈ ਸੀਵਰੇਜ਼ ਵਿਭਾਗ ਨੂੰ ਸੜਕੀ ਵਿਭਾਗ ਵਲੋਂ ਐਨ.ਓ.ਸੀ ਜ਼ਾਰੀ ਨਾ ਕੀਤੇ ਜਾਣ ਕਾਰਣ ਸੀਵਰੇਜ਼ ਦੇ ਕੰਮ ਵਿਚ ਤਿੰਨ ਸਾਲ ਤੋਂ ਪੈਦਾ ਹੋਈ ਰੁਕਾਵਟ ਦੂਰ ਕਰਵਾਉਣ ਲਈ ਅੱਜ ਦੇ ਇਸ ਦੌਰੇ ਦੌਰਾਨ ਮੌਕੇ ‘ਤੇ ਹਾਜ਼ਰ ਅਧਿਕਾਰੀਆਂ ਵਿਚ ਸਹਿਮਤੀ ਬਣਾ ਕੇ ਮਸਲਾ ਹੱਲ ਕੀਤਾ ਗਿਆ।ਇਸ ਮੌਕੇ ਸz. ਸੰਧੂ ਨੇ ਦੱਸਿਆ ਕਿ ਜੇਕਰ ਇਹ ਮਸਲਾ ਹੱਲ ਨਾ ਕਰਵਾਇਆ ਜਾਂਦਾ ਤਾਂ ਇਥੇ ਚੱਲ ਰਹੇ ਬੀ.ਆਰ.ਟੀ.ਐਸ ਪ੍ਰੋਜੈਕਟ ਦੇ ਕੰਮ ਮੁਕੰਮਲ ਹੋਣ ਤੋਂ ਬਾਅਦ ਵੇਰਕਾ ਵਾਸੀਆਂ ਨੂੰ ਸੜਕ ਕਿਨਾਰੇ ਸੀਵਰੇਜ਼ ਪਾਈਪ ਲਾਈਨ ਵਿਛਾਉਣ ਲਈ ਫਿਰ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਸੀ। ਸੰਧੂ ਨੇ ਕਿਹਾ ਕਿ ਵੀਰਵਾਰ ਤੋਂ ਵੇਰਕਾ ਵਿੱਚ ਸੀਵਰੇਜ ਪਾਈਪ ਲਾਈਨ ਵਿਛਾਉਣ ਤੇ ਸਰਵਿਸ ਲਾਈਨ ਬਨਾਉਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਜਾਵੇਗਾ, ਜਿਸ ਨਾਲ ਵੇਰਕਾ ਵਾਸੀਆਂ ਸਮੇਤ ਇਸ ਮੁੱਖ ਸੜਕੀ ਮਾਰਗ ਰਸਤੇ ਆਉਣ ਜਾਣ ਵਾਲੇ ਲੋਕਾਂ ਨੂੰ ਪੈਦਾ ਹੋ ਰਹੀ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇਗਾ।ਇਸ ਦੌਰੇ ਦੌਰਾਨ ਸੜਕੀ ਵਿਭਾਗ ਦੇ ਐਸ.ਸੀ. ਸ੍ਰੀ ਪੀ.ਪੀ. ਚੌਧਰੀ, ਬੀ.ਆਰ.ਟੀ.ਐਸ. ਪ੍ਰੋਜੈਕਟ ਦੇ ਐਕਸੀਅਨ ਪਰਮਜੀਤ ਸਿੰਘ, ਸੀਵਰੇਜ਼ ਵਿਭਾਗ ਦੇ ਐਕਸੀਅਨ ਅਨਿਲ ਟੰਡਨ ਤੋਂ ਇਲਾਵਾ ਯੂਥ ਨੇਤਾ ਲਖਬੀਰ ਸਿੰਘ ਮੋਨੀ ਵੇਰਕਾ, ਕੌਸਲਰ ਬਾਊ ਅਜੀਤ ਲਾਲ, ਅਮਲੋਕ ਸਿੰਘ, ਪਰਮਿੰਦਰ ਸਿੰਘ ਰਾਜਾ, ਕੰਵਲਜੀਤ ਸਿੰਘ ਅਰੋੜਾ, ਨਵਤੇਜ਼ ਸਿੰਘ ਬਿੱਟੂ, ਹਰਜਿੰਦਰ ਸਿੰਘ ਬੱਬੂ ਬੇਕਰੀ ਵਾਲੇ ਆਦਿ ਹਾਜ਼ਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply