ਜੰਡਿਆਲਾ ਗੁਰੂ, 4 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਕੱਲ ਜੰਡਿਆਲਾ ਸ਼ਹਿਰ ਵਿੱਚ ਸਵੇਰੇ ਕਰੀਬ 7 ਵਜੇ ਰਘੂਨਾਥ ਕਾਲਜ ਦੇ ਕੋਲ ਰਾਜ ਰਾਣੀ ਪਤਨੀ ਲਾਲ ਚੰਦ ਦੋਵੇਂ ਪਤੀ ਪਤਨੀ ਸੈਰ ਕਰਨ ਜਾ ਰਹੇ ਸਨ ਕਿ ਇੱਕ ਕਾਰ ਜੋ ਉਹਨਾਂ ਤੋਂ ਥੋੜੀ ਦੂਰੀ ਤੇ ਰੁਕੀ ਹੋਈ ਸੀ, ਉਸ ਵਿਚੋਂ ਇਕ ਅਨਜਾਣ ਵਿਅਕਤੀ ਬਾਹਰ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ ਰਿਸ਼ਤੇਦਾਰ ਕਾਰ ਵਿਚ ਬੈਠੇ ਹਨ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ, ਜਦੋਂ ਉਹਨਾਂ ਦੀ ਪਤਨੀ ਕਾਰ ਵੱਲ ਝੁਕੀ ਤਾਂ ਉਹਨਾਂ ਕਾਰ ਸਵਾਰਾਂ ਨੇ ਸਪਰੇਅ ਕਰਕੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਝਪਟਣ ਦੀ ਕੋਸ਼ਿਸ਼ ਕੀਤੀ।ਜਦ ਉਹ ਔਰਤ ਦੀਆਂ ਵਾਲੀਆਂ ਨਹੀਂ ਖੋਹ ਸਕੇ ਪਰ ਜਾਂਦੇ ਜਾਂਦੇ ਉਸ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੰਗਨ ਲੈ ਗਏ, ਜਿਸ ਦਾ ਵਜਨ ਕਰੀਬ 2 ਤੋਲੇ ਸੀ ।ਇਸੇ ਤਰਾਂ ਦੂਸਰੀ ਘਟਨਾ ਵਿੱਚ ਗੁਰੂਆਂ ਵਾਲੀ ਗਲੀ ਨਜ਼ਦੀਕ ਜਨਮ ਅਸਥਾਨ ਬਾਬਾ ਹੰਦਾਲ ਦੇ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਕਰੀਬ ਤੜਕੇ 3 ਵਜੇ ਉਹਨਾਂ ਦੀ ਕਾਰ ਹੁੰਡਾਈ ਇਯੋਨ ਨੰਬਰ ਪੀ ਬੀ 02 ਸੀ ਐਨ 0195 ਜੋ ਗਲੀ ਵਿੱਚ ਖੜੀ ਸੀ, ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਸ਼ੀਸ਼ੇ ਤੋੜ ਕੇ ਉਸ ਵਿੱਚ ਪਏ 500 ਰੁਪੲ,ੇ ਏ. ਟੀ. ਐਮ ਕਾਰਡ ਅਤੇ ਹੋਰ ਜਰੂਰੀ ਕਾਗ਼ਜ਼ਾਤ ਲੈ ਗਏ । ਜਿਸ ਦੇ ਚੱਲਦਿਆਂ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ ।ਇਸ ਮਾਮਲੇ ਸੰਬੰਧੀ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਜੰਡਿਆਲਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਓਣ ਅਤੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਬਾਰੇ ਮੰਗ ਪੱਤਰ ਡੀ. ਐਸ. ਪੀ ਜੰਡਿਆਲਾ ਭਗਵੰਤ ਸਿੰਘ ਨੂੰ ਦਿੱਤਾ ਗਿਆ । ਜਿਸ ਵਿੱਚ ਉਹਨਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਇਸ ਮਾਮਲੇ ਦਾ ਹੱਲ ਕੱਢਿਆ ਜਾਵੇਗਾ । ਇਸ ਮੌਕੇ ਤੇ ਕਾਂਗਰਸ ਆਗੂ ਆਸ਼ੂ ਵਿਨਾਇਕ, ਪ੍ਰਿੰਸਪਾਲ ਪਾਸੀ, ਹੈਪੀ ਅਤੇ ਹੋਰ ਕਾਂਗਰਸ ਵਰਕਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media