Sunday, February 22, 2026

ਪੰਜਾਬ ਦੇ ਅੰਦਰ ਦਲਿਤ ਸਮਾਜ ਲਈ ਕਾਨੂੰਨ ਵਿਵਸਥਾ ਨਾਹ ਦੇ ਬਰਾਬਰ – ਥਾਪਰ

PPN0409201515

ਖਾਲੜਾ, 4 ਸਤੰਬਰ (ਲਖਵਿੰਦਰ ਗੋਲਣਫ਼ ਰਿੰਪਲ ਗੌਲਣ) – ਭਗਵਾਨ ਵਾਲਮੀਕੀ ਆਦਿ ਧਰਮ ਸਮਾਜ ਰਜਿ: ਭਾਰਤ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਕਲਸੀਆਂ ਖੁਰਦ ਵਿਖੇ ਜਿਲਾ ਪ੍ਰਧਾਨ ਹਰਚੰਦ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਸੂਬਾ ਪ੍ਰਧਾਨ ਵਿਪਨ ਥਾਪਰ ਉਚੇਚੇ ਤੋਰ ਤੇ ਪਹੁੰਚੇ ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਥਾਪਰ ਨੇ ਕਿਹਾ ਕਿ ਪੰਜ਼ਾਬ ਦੇ ਅੰਦਰ ਦਲਿਤ ਸਮਾਜ਼ ਲਈ ਕਾਨੂੰਨ ਵਿਵੱਸਥਾ ਨਾਹ ਦੇ ਬਰਾਬਰ ਹੈ ਅਤੇ ਦਲਿਤ ਭਾਈਚਾਰੇ ਨੂੰ ਬਹੁਤ ਵੱਡੀਆਂ ਵਧੀਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਉਨਾਂ ਕਿਹਾ ਕਿ ਸਰਕਾਰ ਤੇ ਪੁਲਿਸ ਪ੍ਰਸਾਸਨ ਇਸ ਤੋਂ ਚੰਗੀ ਤਰਾ ਜਾਣੂ ਹੈ, ਪਰ ਫਿਰ ਵੀ ਅੱਖਾਂ ਮੀਟੀ ਬੈਠਾ ਹੈ।ਉਨਾਂ ਕਿਹਾ ਕਿ ਜੇਕਰ ਪੜਾਈ ਲਿਖਾਈ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਵੀ ਪੂਰੀ ਨਹੀਂ ਹੈ, ਜਿਸ ਕਰਕੇ ਦਲਿਤ ਭਾਈਚਾਰੇ ਬੱਚਿਆਂ ਨੂੰ ਮਿਆਰੀ ਪੜਾਈ ਨਹੀਂ ਕਰਵਾਈ ਜਾ ਰਹੀ।ਉਹਨਾ ਕਿਹਾ ਕਿ ਦਲਿਤ ਭਾਈਚਾਰੇ ਨੂੰ ਇਕ ਪਲੇਟ ਫਾਰਮ ਤੇ ਇੱਕਠੇ ਹੋ ਕੇ ਆਪਣੇ ਹੱਕਾਂ ਲਈ ਤੇ ਜੁਲਮ ਵਿਰੁੱਧ ਡੱਟ ਕੇ ਖੜਨਾ ਚਾਹੀਦਾ ਹੈ ।ਅਖੀਰ ਵਿਚ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿਚ ਰਸਾਲ ਸਿੰਘ ਕਲਸੀਆਂ ਨੂੰ ਪ੍ਰਧਾਨ, ਚੰਨਣ ਸਿੰਘ ਨੂੰ ਉਪ ਪ੍ਰਧਾਨ, ਗੁਰਵਿੰਦਰ ਸਿੰਘ ਨੂੰ ਜਨਰਲ ਸਕੱਤਰ, ਜੋਗਾ ਸਿੰਘ ਨੂੰ ਮੀਤ ਸਕੱਤਰ, ਜੁਗਰਾਜ ਸਿੰਘ ਨੂੰ ਮੀਤ ਪ੍ਰਧਾਨ ਰਛਪਾਲ ਸਿੰਘ ਨੂੰ ਖਜਾਨਚੀ ਨਿਯੁੱਕਤ ਕੀਤਾ ਗਿਆ।ਇਸ ਸਮੇ ਪੂਰਨ ਸਿੰਘ,ਰਾਜ਼ਨ, ਦਿਲਬਾਗ ਆਦਿ ਮੈਬਰ ਵੀ ਹਾਜ਼ਿਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply