Wednesday, April 29, 2026

ਆਮ ਆਦਮੀ ਪਾਰਟੀ ਦੀ ਟੀਮ ਨੇ 11 ਦੀ ਰੈਲੀ ਦਾ ਲਿਆ ਜਾਇਜ਼ਾ

PPN0409201517

ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਦੀ ਪੱਟੀ ਦਾਣਾ ਮੰਡੀ ਵਿਖੇ ਹੋਣ ਵਾਲੀ ਰੈਲੀ ਵਾਲੀ ਥਾ ਦਾ ਆਮ ਆਦਮੀ ਪਾਰਟੀ ਦੀ ਟੀਮ ਨੇ ਜ਼ਾਇਜਾ ਲਿਆ।ਪੱਤਰਕਾਰਾਂ ਨਾਲ ਗੱਲ ਕਰਦਿਆ ਰਣਜੀਤ ਸਿੰਘ ਚੀਮਾ ਅਤੇ ਸੁਖਬੀਰ ਸਿੰਘ ਵਲਟੋਹਾ ਨੇ ਦੱਸਿਆ ਕਿ ਹਲਕਾ ਪੱਟੀ ਅਤੇ ਖੇਮਕਰਨ ਵੱਲੋ 11 ਸਤੰਬਰ ਨੂੰ ਹੋਣ ਵਾਲੀ ਆਮ ਆਦਮੀ ਪਾਰਟੀ ਪੱਟੀ ਦੀ ਰੈਲੀ ਇਤਿਹਾਸਕ ਹੋਵੇਗੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਸਰਕਾਰ ਦੀਆ ਮਾਰੂ ਨੀਤੀਆ ਤੋ ਦੁਖੀ ਹਨ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ।ਅਤੇ ਉਹ ਤੀਸਰਾ ਬਦਲ ਲਿਆਉਣ ਲਈ ਬਹੁਤ ਉਤਾਵਲੇ ਹਨ।ਲੋਕ ਬਹੁਤ ਵੱਡੀ ਗਿਣਤੀ ਵਿੱਚ ‘ਪੰਜਾਬ ਜੋੜੋ ਮੁਹਿਮ’ ਨਾਲ ਜੁੜ ਰਹੇ ਹਨ।ਇਸ ਮੋਕੇ ਤੇ ਰਣਜੀਤ ਸਿੰਘ ਚੀਮਾ, ਮਨਜਿੰਦਰ ਸਿੰਘ ਸਿੰਧੂ, ਸੁਖਬੀਰ ਸਿੰਘ ਵਲਟੋਹਾ, ਬਲਜਿੰਦਰ ਸਿੰਘ ਕੈਰੋ, ਗੁਰਦੇਵ ਸਿੰਘ ਲੱਖਾ,ਸੁਖਪਾਲ ਸਿੰਘ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply