Sunday, February 22, 2026

‘ਅਧਿਆਪਕ ਦਿਵਸ’ ‘ਤੇ ਆਰੀਆ ਸਕੂਲ ਦੇ ਬੱਚਿਆਂ ਨੇ ਸੁਣਿਆ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ

ਅਧਿਆਪਕ ਹੀ ਬੱਚਿਆਂ ਦਾ ਸਹੀ ਮਾਰਗ ਦਰਸ਼ਕ – ਪ੍ਰਿੰ: ਜਸਬੀਰ ਕੌਰ

PPN0409201518

ਪੱਟੀ, 4 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ) ਪ੍ਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ‘ਅਧਿਆਪਕ ਦਿਵਸ’ ਮੌਕੇ ਜੀ. ਐਮ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਾਇਆ ਗਿਆ।ਜਿਸ ਨੂੰ ਬੱਚਿਆਂ ਨੇ ਬੜੀ ਦਿਲਚਸਪੀ ਅਤੇ ਧਿਆਨ ਨਾਲ ਸੁਣਿਆ। ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਬੱਚਿਆਂ ਨੂੰ ‘ਅਧਿਆਪਕ-ਵਿਦਿਆਰਥੀ’ ਦੇ ਡੂੰਘੇ ਰਿਸ਼ਤੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਇਸ ਮੌਕੇ ਪ੍ਰਿੰ: ਜਸਬੀਰ ਕੌਰ ਨੇ ਬੱਚਿਆਂ ਅਤੇ ਸਮੂਹ ਅਧਿਆਪਕਾਂ ਨੂੰ ‘ਅਧਿਆਪਕ ਦਿਵਸ’ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਤੋਂ ਬਿਨਾਂ ਸਫਲਤਾ ਪ੍ਰਾਪਤ ਕਰਨਾ ਨਾਮੁਮਕਿਨ ਹੈ, ਅਧਿਆਪਕ ਹੀ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਕੇ ਉਨ੍ਹਾਂ ਨੂੰ ਉੱਨਤੀ ਦੇ ਰਾਹ ‘ਤੇ ਪਾਉਂਦਾ ਹੈ। ਇਸ ਮੌਕੇ ਮਨਜਿੰਦਰ ਕੌਰ, ਹਰਪ੍ਰੀਤ ਕੌਰ, ਮਹਿਕ ਖੰਨਾ, ਅਨੀਤਾ, ਕੁਲਵੰਤ ਕੌਰ, ਡਿੰਪਲ ਜੋਸ਼ੀ, ਅੰਜਨਾ ਕਟਾਰੀਆ, ਸੁਮਨ ਸ਼ਰਮਾ, ਰਜਨੀ ਖੰਨਾ, ਪ੍ਰਮਜੀਤ ਕੌਰ, ਅਮਰਜੀਤ ਕੌਰ, ਮਮਤਾ, ਸੁਖਵਿੰਦਰ ਕੌਰ, ਰਾਜਪ੍ਰੀਤ ਕੌਰ, ਆਸ਼ਾ, ਪ੍ਰਵੀਨ, ਰਾਮਪਾਲ ਅਤੇ ਕੁਲਵਿੰਦਰ ਆਦਿ ਹਾਜ਼ਿਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply