
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਫਿਲਮਾਂ ਦਾ ਕੰਮ ਸਿਰਫ ਮਨੋਰੰਜਨ ਕਰਨਾ ਨਹੀ ਹੁੰਦਾ, ਬਲਕਿ ਸਮਾਜਕ ਮੁੱਦੇ ਉਜਾਗਰ ਕਰਨਾ ਅਤੇ ਇਤਿਹਾਸ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਵਾਉਣਾ ਹੀ ਹੁੰਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਅੰਮ੍ਰਿਤਸਰ ਸਾਹਿਬ ਪੁੱਜੇ ਫਿਲਮ ‘ਜਿੰਦਾ ਸੁੱਖਾ’ ਦੇ ਪ੍ਰਚਾਰ ਲਈ ਫਿਲਮ ਦੇ ਕਲਾਕਾਰਾਂ ਨੇ ਕੀਤਾ। 11 ਸਤੰਬਰ ਨੂੰ ਰਲੀਜ਼ ਹੋ ਰਹੀ ਇਹ ਫਿਲਮ ਸ਼ਹੀਦ ਭਾਈ ਜਿੰਦਾ ਅਤੇ ਸ਼ਹੀਦ ਭਾਈ ਸੁੱਖਾ ਦੀ ਜਿੰਦਗੀ ਤੇ ਅਧਾਰਿਤ ਹੈ। ਇਸ ਮੋਕੇ ਪੁੱਜੇ ਫਿਲਮ ਦੇ ਨਿਰਦੇਸ਼ਕ ਸੁਖਜਿੰਦਰ ਸਿੰਘ ਸ਼ੇਰਾ, ਅਦਾਕਾਰ ਸੋਨਪੀ੍ਰਤ ਜਵੰਧਾ, ਨਵ ਬਾਜਵਾ, ਸੁਨੀਤਾ ਧੀਰ ਅਤੇ ਈਸ਼ਾ ਸ਼ਰਮਾ ਨੇ ਕਿਹਾ ਕਿ ਇਹ ਫਿਲਮ ਦਰਸ਼ਕਾਂ ਨੂੰ ਉਨ੍ਹਾਂ ਦੋ ਸ਼ਹੀਦਾ ਦੀ ਜਿੰਦਗੀ ਤੋਂ ਜਾਣੂ ਕਰਵਾਏਗੀ, ਜਿਨ੍ਹਾਂ ਨੇ ਆਪਣਾ ਨਿੱਜੀ ਜੀਵਨ ਤਿਆਗ ਕੇ ਖੁਦ ਨੂੰ ਸਿੱਖ ਕੋਮ ਦੇ ਲੇਖੇ ਲਾ ਦਿੱਤਾ। ਫਿਲਮ ਦੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਨੇ ਦੱਸਿਆ ਨਿਰਮਾਤਾ ਗੁਰਪ੍ਰੀਤ ਸਿੰਘ ਬੜੀ ਅਤੇ ਰਾਜਬੀਰ ਸਿੰਘ ਆਸਟ੍ਰੇਲੀਆਂ ਵੱਲੋਂ ‘ਸਿੰਘ ਬ੍ਰਦਰਜ’ ਦੇ ਬੈਨਰ ਹੇਠ ਬਣਾਈ ਇਹ ਫਿਲਮ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਵੱਲੋਂ ਜੇਲ੍ਹਾ ‘ਚ ਲਿਖੀਆ ਚਿੱਠੀਆਂ ‘ਤੇ ਅਧਾਰਿਤ ਇੱਕ ਸੱਚੀ ਫਿਲਮ ਹੈ। ਇਸ ਫਿਲਮ ਦਾ ਸਕਰੀਨ ਪਲੇਅ ਉਨ੍ਹਾ ਖੁੱਦ ਤਿਆਰ ਕੀਤਾ ਹੈ। ਇਸ ਮੋਕੇ ਅਦਾਕਾਰਾ ਸੋਨਪੀ੍ਰਤ ਜਵੰਧਾ ਨੇ ਦੱਸਿਆ ਕਿ ਉਸ ਨੇ ਇਸ ਫਿਲਮ ‘ਚ ਭਾਈ ਸੁਖਦੇਵ ਸਿੰਘ ਸੁੱਖਾ ਦਾ ਕਿਰਦਾਰ ਨਿਭਾਉਂਦਆ ਉਸ ਨੂੰ ਬੇਹੱਦ ਮਿਹਨਤ ਕਰਨੀ ਪਈ।ਅਦਾਕਾਰ ਨਵ ਬਾਜਵਾ ਨੇ ਇਸ ਫਿਲਮ ‘ਚ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਕਿਰਦਾਰ ਨਿਭਾਇਆ ਹੈ।ਇਸ ਫਿਲਮ ‘ਚ ਚਰਚਿਤ ਫਿਲਮ ਅਦਾਕਾਰ ਗੁੱਗੂ ਗਿੱਲ ਭਲਵਾਨ ਦੇ ਰੂਪ ‘ਚ ਨਜਰ ਆਉਣਗੇ। ਅਦਾਕਾਰਤ ਸੁਨੀਤਾ ਧਿਰ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਂ ਦਾ ਕਿਰਦਾਰ ਅਦਾ ਕੀਤਾ ਹੈ। ਅਦਾਕਾਰਾ ਈਸ਼ਾ ਸ਼ਰਮਾ ਭਾਈ ਜਿੰਦਾ ਦੀ ਭੈਣ ਬਲਵਿੰਦਰ ਕੌਰ ਦਾ ਕਿਰਦਾਰ ਅਦਾ ਕਰ ਰਹੀ ਹੈ। ਸੰਗੀਤਕਾਰ ਜੁਆਏ ਅੁਤਲ ਵੱਲੋਂ ਤਿਆਰ ਕੀਤਾ ਫਿਲਮ ਦਾ ਸੰਗੀਤ ਪਹਿਲਾਂ ਹੀ ਦਰਸ਼ਕਾ ਦੀ ਪਾਸੰਦ ਬਣ ਚੁੱਕਾ ਹੈ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media