Monday, February 23, 2026

ਫੂਡ ਸਪਲਾਈ ਵਿਭਾਗ ਅਤੇ ਡਿਪੂ ਹੋਲਡਰਾਂ ਖਿਲਾਫ ਅਕਾਲੀ ਕੌਸਲਰਾਂ ਨੇ ਖੋਲਿਆ ਮੋਰਚਾ

PPN0508201505
ਅੰਮ੍ਰਿਤਸਰ, 5 ਸੰਤਬਰ (ਗੁਰਚਰਨ ਸਿੰਘ) – ਹਲਕਾ ਦੱਖਣੀ ਦੇ ਕੌਸਲਰਾਂ ਦੀ ਮੀਟਿੰਗ ਅੱਜ ਜਿਲਾ ਅਕਾਲੀ ਜਥਾ ਦੇ ਮੁੱਖ ਦਫਤਰ ਵਿਖੇ ਹੋਈ।ਮੀਟਿੰਗ ਦੌਰਾਨ ਕੌਸਲਰਾਂ ਵੱਲੋ ਸਾਂਝੇ ਰੂਪ ਵਿਚ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਕੁੱਝ ਸੁਆਰਥੀ ਲੋਕਾਂ ਦੀ ਸ਼ਹਿ ਅਤੇ ਫੁਡ ਸਪਲਾਈ ਵਿਭਾਗ ਦੀ ਮਿਲੀ ਭੁਗਤ ਨਾਲ ਪੰਜਾਬ ਸਰਕਾਰ ਦਾ ਅਕਸ ਖਰਾਬ ਕਰਨ ਦੀ ਸ਼ਾਜਿਸ ਤਹਿਤ ਪਬਲਿਕ ਨੂੰ ਬੇਮਿਆਰੀ, ਖਰਾਬ ਕਣਕ ਵੰਡੀ ਜਾ ਰਹੀ ਹੈ ਜੋ ਤੋਲ ਵਿਚ ਵੀ 1 ਤੋਂ 10 ਕਿਲੋ ਤੱਕ ਤੋੜਾ ਘੱਟ ਦਿੱਤਾ ਜਾ ਰਿਹਾ ਹੈ । ਕਣਕ ਦਾ ਮਿਆਰ ਇੰਨਾਂ ਹਲਕਾ ਹੈ ਕਿ ਜਾਨਵਰਾਂ ਦੇ ਖਾਣ ਦੇ ਲਾਇਕ ਨਹੀਂ ਹੈ ।ਇਹ ਗਰੀਬ ਅਤੇ ਲੌੜਵੰਦ ਲੋਕਾ ਨਾਲ ਧੱਕਾ ਹੋ ਰਿਹਾ ਹੈ । ਸਾਰੇ ਕੌਸਲਰਾਂ ਨੂੰ ਕਿਸੇ ਗਿਣੀ ਮਿਥੀ ਸ਼ਾਜਿਸ਼ ਤਹਿਤ ਲਾਂਬੇ ਕਰਨ ਤੇ ਖਦਸ਼ਾ ਜਾਹਿਰ ਕੀਤਾ ਕਿ ਕੌਸਲਰਾਂ ਤੌ ਬਿਨਾਂ ਕਣਕ ਵੰਡਣ ਵਿਚ ਇੱਕ ਵੱਡੇ ਘੁਟਾਲੇ ਦਾ ਖਦਸ਼ਾ ਹੈ । ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰ ਹਨ ਕਿ ਜਿੱਥੇ ਕਣਕ ਦੀ ਕੁਆਲਿਟੀ ਬਹੁਤ ਘਟੀਆ ਹੈ ਉਥੇ ਤੋਲ ਵੀ ਬਹੁਤ ਘੱਟ ਹੈ ਅਤੇ ਨਾਲ ਹੀ ਲੋਕਾਂ ਡਿਪੂ ਹੋਲਡਰ ਅਤੇ ਇੰਸਪੈਕਟਰਾਂ ਵੱਲੋ ਤੰਗ ਕੀਤਾ ਜਾ ਰਿਹਾ ਹੈ । ਸਾਰੇ ਕੌਸਲਰਾਂ ਨੇ ਸਰਕਾਰ ਤੋ ਮੰਗ ਕੀਤੀ ਕਿ ਦੱਖਣੀ ਹਲਕੇ ਵਿਚ ਕਣਕ ਦੀ ਵੰਡ ਨੂੰ ਲੈ ਕੇ ਇਸ ਘੁਟਾਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ।ਇਸ ਸੰਬੰਧੀ ਸਮੂਹ ਕੌਸਲਰਾਂ ਦਾ ਵਫਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮਿਲ ਕੇ ਇਸ ਸੰਬੰਧੀ ਪੱਤਰ ਦੇਣਗੇ।ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਸੁਰਿੰਦਰ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਭਾਟੀਆ, ਭੁਪਿਦਰ ਸਿੰਘ ਰਾਹੀ, ਮਨਮੋਹਨ ਸਿੰਘ ਟੀਟੂ, ਪੂਰਨ ਸਿੰਘ ਮੱਤੇਵਾਲ, ਅਮਰੀਕ ਸਿੰਘ ਲਾਲੀ ਆਦਿ ਹਾਜਰ ਸਨ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply