Friday, July 17, 2026

ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਪ੍ਰਿੰ: ਗੁਰਦੀਪ ਸਿੰਘ ਰਾਏ ਨੂੰ ਸਟੇਟ ਐਵਾਰਡ ਮਿਲਣ ਤੇ ਵਧਾਈਆਂ

PPN0609201512ਸਮਰਾਲਾ, 6 ਸਤੰਬਰ (ਪ.ਪ.) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਸਮਰਾਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਵਧੀਆਂ ਕਾਰਗੁਜਾਰੀ ਅਤੇ ਵਧੀਆ ਪ੍ਰਬੰਧਕ ਹੋਣ ਕਰਕੇ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ, ਸਬੰਧੀ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਆਪਣੇ ਵਧਾਈ ਭਾਸ਼ਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਗੁਰਦੀਪ ਸਿੰਘ ਜਿੱਥੇ ਇੱਕ ਵਧੀਆ ਸਕੂਲ ਪ੍ਰਬੰਧਕ ਹਨ ਉੱਥੇ ਉਨ੍ਹਾਂ ਨੇ ਸਕੂਲ ਵਿੱਚ ਬੱਚੀਆਂ ਦੀ ਪੜ੍ਹਾਈ ਵੱਲ ਵੀ ਉਚੇਚਾ ਧਿਆਨ ਦਿੱਤਾ ਹੈ। ਦਰਸ਼ਨ ਸਿੰਘ ਕੰਗ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਸੱਚਮੁੱਚ ਹੀ ਇਸ ਐਵਾਰਡ ਦੇ ਹੱਕਦਾਰ ਸਨ, ਜਿਨ੍ਹਾਂ ਨੇ ਆਪਣੀ ਮਿਹਤਨ ਅਤੇ ਤਨਦੇਹੀ ਨਾਲ ਸਕੂਲ ਦਾ ਪ੍ਰਬੰਧ ਸੰਭਾਲਿਆ ਹੋਇਆ ਹੈ। ਮੰਚ ਦੇ ਪ੍ਰਧਾਨ ਵਿਜੈ ਕੁਮਾਰ ਸ਼ਰਮਾ ਨੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੂੰ ਆਪਣੇ ਵੱਲੋਂ ਅਤੇ ਅਧਿਆਪਕ ਚੇਤਨਾ ਮੰਚ ਦੀ ਸਮੁੱਚੀ ਟੀਮ ਵੱਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਗੁਰਦੀਪ ਸਿੰਘ ਰਾਏ ਸਮੂਹ ਸਕੂਲ ਸਟਾਫ ਨੂੰ ਇੱਕ ਲੜੀ ਵਿੱਚ ਪਰੋ ਕੇ ਸਕੂਲ ਨੂੰ ਉਚਾਈਆਂ ਵੱਲ ਲਿਜਾ ਰਹੇ ਹਨ ਅਤੇ ਸਮੁੱਚੇ ਪ੍ਰਬੰਧ ਨੂੰ ਵਧੀਆਂ ਢੰਗ ਨਾਲ ਚਲਾ ਰਹੇ ਹਨ, ਉਹ ਸੱਚਮੁੱਚ ਹੀ ਇਸ ਐਵਾਰਡ ਦੇ ਹੱਕਦਾਰ ਸਨ, ਉਨ੍ਹਾਂ ਸਕੂਲ ਦੇ ਸਮੁੱਚੇ ਸਟਾਫ ਨੂੰ ਵੀ ਵਧਾਈ ਦਿੱਤੀ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਮੇਘ ਦਾਸ ਜਵੰਦਾ (ਸਟੇਟ ਐਵਾਰਡੀ), ਪੁਖਰਾਜ ਸਿੰਘ ਘੁਲਾਲ, ਹੈੱਡਮਾਸਟਰ ਪ੍ਰੇਮ ਨਾਥ, ਬਲਕਾਰ ਸਿੰਘ, ਵੀਰਇੰਦਰ ਸਿੰਘ ਉਟਾਲਾਂ, ਸਤਿੰਦਰ ਸਿੰਘ ਸਮਰਾਲਾ, ਸੁਰਿੰਦਰ ਵਰਮਾ, ਸਤੀਸ਼ ਮਰਵਾਹਾ, ਇੰਦਰਜੀਤ ਸਿੰਘ ਕੰਗ, ਰਾਜੇਸ਼ ਕੁਮਾਰ ਉਟਾਲਾਂ, ਹਰਦਮਨ ਸਿੰਘ ਨਾਗਰਾ, ਜੈਦੀਪ ਮੈਨਰੋ, ਮੱਖਣ ਸਿੰਘ, ਅਮਰੀਕ ਸਿੰਘ ਮੈਥ ਮਾਸਟਰ, ਚਰਨਜੀਤ ਸਿੰਘ, ਸਤਿੰਦਰ ਸਿੰਘ ਬੇਗੋਵਾਲ, ਹੁਸ਼ਿਆਰ ਸਿੰਘ, ਬੇਅੰਤ ਕੌਰ, ਰਜਿੰਦਰ ਕੌਰ ਕੰਗ ਆਦਿ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply